ਸੁਵਾ-ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਜੀ ਦੇ ਇਕ ਦੋ-ਰੋਜ਼ਾ ਦੌਰੇ 'ਤੇ ਬੁੱਧਵਾਰ ਨੂੰ ਰਾਜਧਾਨੀ ਸੁਵਾ 'ਚ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ। ਫਿਜੀ ਪਹੁੰਚੇ ਮੋਦੀ ਦਾ ਅਲਬਰਟ ਪਾਰਕ 'ਚ ਰਸਮੀ ਢੰਗ ਨਾਲ ਸਵਾਗਤ ਕੀਤਾ ਗਿਆ। ਫਿਜੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਕ ਸਧਾਰਨ ਅਤੇ ਸ਼ਾਂਤ ਪਿੱਠਭੂਮੀ ਤੋਂ ਉਠ ਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਅਗੁਵਾ ਬਣਨ ਵਾਲੇ ਨੇਤਾ ਦੇ ਉੱਚਿਤ ਸਵਾਗਤ ਦੀ ਤਿਆਰੀ ਆਈ ਤਾਂ ਪੂਰੀ ਪਰੰਪਰਾ ਅਨੁਸਾਰ ਕੀਤੀ ਗਈ ਸੀ। ਮੋਦੀ 1981 ਤੋਂ ਬਾਅਦ ਫਿਜੀ ਦੀ ਯਾਤਰਾ 'ਤੇ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਫਿਜੀ ਮੋਦੀ ਦੇ ਤਿੰਨ ਰਾਸ਼ਟਰਾਂ ਦੀ 10 ਰੋਜ਼ਾ ਯਾਤਰਾ ਦਾ ਆਖਰੀ ਪੜਾਅ ਹੈ। ਉਹ ਮਿਆਂਮਰ ਤੋਂ ਆਪਣੀ ਯਾਤਰਾ ਸ਼ੁਰੂ ਕਰਕੇ ਆਸਟ੍ਰੇਲੀਆ ਹੁੰਦੇ ਹੋਏ ਫਿਜੀ ਪਹੁੰਚੇ ਹਨ। ਫਿਜੀ ਦੀ ਕੁੱਲ 9,00,000 ਆਬਾਦੀ 'ਚੋਂ 37 ਫੀਸਦੀ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਹੈ।
ਡਾਕਟਰ ਰਹਿ ਗਏ ਹੈਰਾਨ, ਨਵਜੰਮੇਂ ਬੱਚੇ ਨੇ ਮਾਂ ਨਾਲ ਲਡਾਇਆ ਲਾਡ (ਵੀਡੀਓ)
NEXT STORY