ਹਾਂਗਕਾਂਗ- ਹਾਂਗਕਾਂਗ 'ਚ ਲੋਕਤੰਤਰ ਹਮਾਇਤੀ ਵਿਖਾਵਾਕਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਸੰਸਦ ਭਵਨ ਦੀ ਇਮਾਰਤ 'ਚ ਦਾਖਲ ਹੋ ਗਏ ਅਤੇ ਉਥੇ ਭੰਨਤੋੜ ਕੀਤੀ। ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਚਾਰ ਵਿਖਾਵਾਕਾਰੀਆਂ ਨੂੰ ਗ੍ਰਿਫਤਾਰ ਕੀਤਾ।
ਪੁਲਸ ਸੂਤਰਾਂ ਨੇ ਦੱਸਿਆ ਕਿ ਵਿਖਾਵਾਕਾਰੀ ਸ਼ਹਿਰ ਦੇ ਅਗਲੇ ਨੇਤਾ ਲਈ 2017 'ਚ ਸੁਤੰਤਰ ਚੋਣ ਕਰਵਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਵਿਖਾਵਾਕਾਰੀਆਂ ਨੇ ਕਿਸੇ ਸਰਕਾਰੀ ਇਮਾਰਤ 'ਚ ਦਾਖਲ ਹੋ ਕੇ ਭੰਨਤੋੜ ਕੀਤੀ ਹੈ। ਜਦੋਂ ਵਿਖਾਵਾਕਾਰੀਆਂ ਨੂੰ ਕਾਬੂ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਪੁਲਸ ਦੇ ਲਗਭਗ 100 ਜਵਾਨਾਂ ਨੇ ਹੈਲਮੇਟ, ਡਾਂਗਾਂ ਅਤੇ ਸ਼ੀਲਡ ਦੇ ਨਾਲ ਇਮਾਰਤ ਨੂੰ ਘੇਰ ਲਿਆ ਸੀ।
ਪੁਲਸ ਨੇ ਭੰਨਤੋੜ ਦੇ ਦੋਸ਼ 'ਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸਾਰੇ ਨੌਜਵਾਨ 18 24 ਸਾਲ ਦੇ ਹਨ। ਇਸ ਝੜਪ 'ਚ ਪੁਲਸ ਦੇ ਤਿੰਨ ਅਧਿਕਾਰੀ ਵੀ ਜ਼ਖਮੀ ਹੋ ਗਏ।
ਮੌਕੇ 'ਤੇ ਮੌਜੂਦ ਸੰਸਦ ਫਰਨਾਂਡੋ ਚੇਯੁੰਗ ਨੇ ਦੱਸਿਆ ਕਿ ਇਹ ਇਕ ਵੱਖਰੀ ਤਰ੍ਹਾਂ ਦੀ ਘਟਨਾ ਹੈ ਅਤੇ ਇਹ ਦੋ ਮਹੀਨੇ ਤੋਂ ਸ਼ਾਂਤੀ ਪੂਰਨ ਚੱਲ ਰਹੇ ਅੰਦੋਲਨ ਦੇ ਬਾਅਦ ਬਹੁਤ ਬਦਕਿਸਮਤੀ ਪੂਰਨ ਹੈ।
ਮੋਦੀ ਨੇ ਫਿਜੀ 'ਚ ਸਕੂਲੀ ਬੱਚਿਆਂ ਨਾਲ ਕੀਤੀ ਮੁਲਾਕਾਤ
NEXT STORY