ਵਾਸ਼ਿੰਗਟਨ- ਚੋਟੀ ਦੀ ਅਮਰੀਕੀ ਰੱਖਿਆ ਅਗਵਾਈ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਰਾਹਿਲ ਸ਼ਰੀਫ ਨਾਲ ਇਥੇ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਬੰਧਿਤ ਮੁੱਦਿਆਂ 'ਤੇ ਅਹਿਮ ਗੱਲਬਾਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਪੈਂਟਾਗਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਪ ਰੱਖਿਆ ਮੰਤਰੀ ਬਾਬ ਵਰਕ ਅਤੇ ਜੁਆਇੰਟ ਚੀਫ ਆਫ ਸਟਾਫ ਦੇ ਪ੍ਰਧਾਨ ਜਨਰਲ ਮਾਰਟਿਨ ਡੇਪਸੇ ਨੇ ਮੰਗਲਵਾਰ ਨੂੰ ਪੈਂਟਾਗਨ 'ਚ ਜਨਰਲ ਸ਼ਰੀਫ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਪੈਂਟਾਗਨ ਦੇ ਪ੍ਰੈਸ ਸਕੱਤਰ ਰੀਅਰ ਐਡਮਿਰਲ ਜਾਨ ਕਿਰਬੇ ਨੇ ਦੱਸਿਆ ਕਿ ਨੇਤਾਵਾਂ ਨੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਭਾਈਵਾਲੀ ਮਜ਼ਬੂਤ ਕਰਨ 'ਤੇ ਆਪਣੀ ਵਚਨਬੱਧਤਾ ਜਤਾਈ। ਉਨ੍ਹਾਂ ਨੇ ਠੋਸ ਗੱਲਬਾਤ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਕਿਉਂਕਿ ਅਸੀਂ ਫੌਜੀ ਭਾਈਵਾਲੀ ਵਿਕਸਿਤ ਕਰ ਰਹੇ ਹਾਂ। ਕਿਰਬੇ ਨੇ ਦੱਸਿਆ ਕਿ ਨਵੰਬਰ 2013 'ਚ ਆਰਮੀ ਸਟਾਫ ਦੇ ਮੁਖੀ ਬਣਨ ਤੋਂ ਬਾਅਦ ਜਨਰਲ ਸ਼ਰੀਫ ਦਾ ਅਮਰੀਕਾ ਦਾ ਇਹ ਪਹਿਲਾ ਅਧਿਕਾਰਕ ਦੌਰਾ ਹੈ।
ਜਨਰਲ ਸ਼ਰੀਫ ਫਿਲਹਾਲ ਅਮਰੀਕਾ ਦੇ ਇਕ ਹਫਤੇ ਦੇ ਦੌਰੇ 'ਤੇ ਹਨ। ਹਫਤੇ ਦੇ ਅਖੀਰ 'ਚ ਅਮਰੀਕਾ ਆਗਮਨ ਤੋਂ ਬਾਅਦ ਉਨ੍ਹਾਂ ਨੇ ਫਲੋਰਿਡਾ, ਟੰਪਾ 'ਚ ਕੇਂਦਰੀ ਦਫਤਰ 'ਚ ਸਿਲਸਿਲੇਵਾਰ ਮੀਟਿੰਗਾਂ ਕੀਤੀਆਂ।
'ਸੈਲਫੀ' ਤੋਂ ਬਾਅਦ ਛਾਇਆ 'ਗਰੁਫੀ', ਜਾਣੋ ਕੀ ਹੈ ਇਹ ਬਲਾ
NEXT STORY