ਸੁਵਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ 21ਵੀਂ ਸਦੀ ਏਸ਼ੀਆ ਦੀ ਹੋਵੇਗੀ ਅਤੇ ਭਾਰਤ ਗਿਆਨ ਦੇ ਜ਼ੋਰ 'ਤੇ ਵਿਸ਼ਵ ਗੁਰੂ ਦੀ ਭੂਮਿਕਾ ਨਾਲ ਦੁਨੀਆ ਦੀ ਅਗਵਾਈ ਕਰੇਗਾ। ਮੋਦੀ ਨੇ ਇਥੇ ਫਿਜੀ ਰਾਸ਼ਟਰੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਪੂਰਾ ਵਿਸ਼ਵ ਭਾਰਤ ਵਲੋਂ ਉਤਸੁਕਤਾ ਨਾਲ ਦੇਖ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਉਸਦੀ ਕੀ ਭੂਮਿਕਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਇਹ ਮੰਨਦੇ ਹਨ ਕਿ 21ਵੀਂ ਸਦੀ ਏਸ਼ੀਆ ਦੀ ਹੋਵੇਗੀ।
ਅਸੀਂ ਇਹ ਨਹੀਂ ਜਾਣਦੇ ਕਿ ਇਹ ਭਾਰਤੀ ਦੀ ਹੋਵੇਗੀ ਜਾਂ ਚੀਨ ਦੀ ਹੋਵੇਗੀ ਪਰ ਇਹ ਪੱਕਾ ਹੈ ਕਿ ਇਹ ਗਿਆਨ ਦੀ ਸਦੀ ਹੋਵੇਗੀ ਅਤੇ ਪਿਛਲੇ 500 ਸਾਲਾਂ ਤੋਂ ਭਾਰਤੀਆਂ ਦਾ ਗਿਆਨ 'ਤੇ ਹਕੂਮਤ ਰਹੀ ਹੈ। ਤਿੰਨ ਦੇਸ਼ਾਂ ਦੀ 10 ਰੋਜ਼ਾ ਯਾਤਰਾ ਦੌਰਾਨ ਆਸਟ੍ਰੇਲੀਆ ਦੀ ਯਾਤਰਾ ਤੋਂ ਬਾਅਦ ਮੋਦੀ ਫਿਜੀ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਅਤੇ ਵਿਦਿਅਕ ਕੇਂਦਰਾਂ ਨੂੰ ਸ਼ਾਨਦਾਰ ਕੇਂਦਰ ਦੇ ਰੂਪ 'ਚ ਬਦਲਣਾ ਚਾਹੀਦਾ ਹੈ, ਜਿਸ ਨਾਲ ਇਹ ਅਗਲੀ ਪੀੜ੍ਹੀ ਲਈ ਉਪਯੋਗੀ ਸਿੱਧ ਹੋਵੇ।
ਇਸ ਘਰ 'ਤੇ ਕਹਿਰ ਬਣ ਕੇ ਡਿੱਗਿਆ ਜਹਾਜ਼ (ਵੀਡੀਓ)
NEXT STORY