ਇਸਲਾਮਾਬਾਦ— ਕੰਟਰੋਲ ਰੇਖਾ ਨੂੰ ਅਨਜਾਣੇ ਵਿਚ ਪਾਰ ਕਰਕੇ ਪਾਕਿਸਤਾਨ ਪਹੁੰਚ ਗਏ 13 ਸਾਲਾ ਬੱਚੇ ਨੂੰ ਪਾਕਿਸਤਾਨੀ ਫੌਜ ਨੇ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ।
ਪਾਕਿਸਤਾਨੀ ਫੌਜ ਨੇ ਦੱਸਿਆ ਕਿ ਕਸ਼ਮੀਰ ਦੇ ਝਾਨਗਰ ਪਿੰਡ ਦਾ ਰਹਿਣ ਵਾਲਾ ਮੰਜਰ ਹੁਸੈਨ ਗਲਤੀ ਨਾਲ ਸਰਹੱਦ ਪਾਰ ਕਰਕੇ 14 ਨਵੰਬਰ ਨੂੰ ਖੁਈ ਰਾਤਾ ਸੈਕਟਰ ਦੇ ਅਸਲ ਕਾਸ ਨਾਲੇ 'ਚ ਆ ਗਿਆ ਸੀ। ਉਹ 8ਵੀਂ ਕਲਾਸ ਦਾ ਵਿਦਿਆਰਥੀ ਹੈ। ਉਨ੍ਹਾਂ ਨੇ ਦੱਸਿਆ ਕਿ ਚਕੋਤੀ-ਉਰੀ ਕਰਾਸਿੰਗ ਪੁਆਇੰਟ 'ਤੇ ਫੌਜ ਨੇ ਉਸ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ।
ਅਗਵਾ ਅਮਰੀਕੀਆਂ ਨੂੰ ਛਡਵਾਉਣ ਲਈ ਫਿਰੌਤੀ ਦਾ ਸਹਾਰਾ ਨਹੀਂ ਲਵਾਂਗੇ: ਓਬਾਮਾ
NEXT STORY