ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਬੰਦੀਆਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਸੰਬੰਧੀ ਨੀਤੀ ਦੀ ਵਿਆਪਕ ਸਮੀਖਿਆ ਦੇ ਹੁਕਮ ਜਾਰੀ ਕੀਤੇ ਹਨ ਪਰ ਇਸ ਵਿਚ ਫਿਰੌਤੀ ਦੇਣ ਦੇ ਬਦਲ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਓਬਾਮਾ ਨੇ ਬੰਦੀਆਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਸੰਬੰਧੀ ਨੀਤੀ ਦੀ ਸਮੀਖਿਆ ਦਾ ਹੁਕਮ ਗਰਮੀਆਂ ਵਿਚ ਦਿੱਤਾ ਸੀ ਪਰ ਇਸਲਾਮਿਕ ਸਟੇਟ ਜਿਸ ਤਰ੍ਹਾਂ ਅਮਰੀਕੀ ਨਾਗਰਿਕਾਂ 'ਤੇ ਕਹਿਰ ਬਰਪਾ ਰਿਹਾ ਹੈ, ਉਸ ਲਿਹਾਜ਼ ਨਾਲ ਇਹ ਕੰਮ ਛੇਤੀ ਤੋਂ ਛੇਤੀ ਕੀਤਾ ਜਾਣਾ ਜ਼ਰੂਰੀ ਹੋ ਗਿਆ ਹੈ।
ਬੁਲਾਰੇ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਆਪਣੇ ਨਾਗਰਿਕਾਂ ਨੂੰ ਰਿਹਾਅ ਕਰਵਾਉਣ ਦੇ ਲਈ ਫਿਰੌਤੀ ਦੇਵੇਗਾ ਤਾਂ ਅੱਤਵਾਦੀਆਂ ਦੇ ਹੌਂਸਲੇ ਵੱਧ ਜਾਣਗੇ ਅਤੇ ਦੁਨੀਆ ਭਰ ਵਿਚ ਉਨ੍ਹਾਂ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਹੋ ਜਾਵੇਗਾ।
ਗਿਆਨ ਦੇ ਜ਼ੋਰ 'ਤੇ ਵਿਸ਼ਵ ਦੀ ਅਗਵਾਈ ਕਰੇਗਾ ਭਾਰਤ : ਮੋਦੀ
NEXT STORY