ਮੈਲਬੋਰਨ-(ਮਨਦੀਪ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਮਾਲਵਾ ਜ਼ੋਨ-1 ਦੇ ਨਵ-ਨਿਯੁਕਤ ਪ੍ਰਧਾਨ ਅਤੇ ਹਲਕਾ ਇੰਚਾਰਜ ਸ੍ਰੀ ਮੁਕਤਸਰ ਸਾਹਿਬ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਉਨ੍ਹਾਂ ਦੇ ਆਸਟਰੇਲੀਆ ਵਸਦੇ ਸਮਰਥਕਾਂ ਨੇ ਭਰਵਾਂ ਸਵਾਗਤ ਕੀਤਾ ਹੈ। ਸਮੂਹ ਹਿਮਾਇਤੀਆਂ ਨੇ ਇਸ ਨਿਯੁਕਤੀ ਲਈ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਰੋਜ਼ੀ ਬਰਕੰਦੀ ਨੂੰ ਇਹ ਸੇਵਾ ਸੌਂਪਣ ਤੇ ਸ਼੍ਰੋਮਣੀ ਅਕਾਲੀ ਦਲ ਨੇ ਅਣਥੱਕ ਆਗੂ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ। ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਤੋਂ ਸ਼ਿੰਕੂ ਨਾਭਾ, ਸਰਵਣ ਸੰਧੂ,ਬਲਵਿੰਦਰ ਲਾਲੀ, ਸੱਤੀ ਗਰੇਵਾਲ, ਅਮਨ ਜੈਨ, ਰਣਜੀਤ ਖੱਟੜਾ, ਰਣਜੋਧ ਜੋਧਾ, ਜੈ ਦੀਸ਼ਾ,ਪੁਸ਼ਪਿੰਦਰ ਬੱਬਲ ਅਤੇ ਹੋਰ ਸੈਂਕੜੇ ਸਮਰਥਕਾਂ ਨੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀ ਯੂਥ ਅਕਾਲੀ ਆਗੂ ਭੀਮ ਤੋਲੇਵਾਲ ਅਤੇ ਹਰਵਿੰਦਰ ਹੈਰੀ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਰੋਜ਼ੀ ਬਰਕੰਦੀ ਇਸ ਸੇਵਾ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਕੋਲੰਬੀਆ ਦੇ ਬਾਗੀ ਅਗਵਾ ਕੀਤੇ ਗਏ ਜਨਰਲ ਨੂੰ ਕਰਣਗੇ ਰਿਹਾਅ
NEXT STORY