ਹਵਾਨਾ/ਬੋਗੋਟਾ- ਕੋਲੰਬੀਆ ਦੇ ਮਾਰਕਸਵਾਦੀ ਬਾਗੀ ਫੌਜ ਦੇ ਅਗਵਾ ਕੀਤੇ ਗਏ ਜਨਰਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਰਿਹਾਅ ਕਰਨ 'ਤੇ ਸਹਿਮਤ ਹੋ ਗਏ ਹਨ ਅਤੇ ਉਨ੍ਹਾਂ ਦੇ ਇਸ ਫੈਸਲੇ ਨਾਲ ਸ਼ਾਂਤੀਵਾਰਤਾ ਫਿਰ ਤੋਂ ਸ਼ੁਰੂ ਕਰਨ ਦਾ ਰਸਤਾ ਸਾਫ ਹੋ ਗਿਆ ਹੈ। ਉਨ੍ਹਾਂ ਫੌਜੀ ਅਧਿਕਾਰੀਆਂ ਨੂੰ ਹਫਤੇ ਦੇ ਅਖੀਰ 'ਚ ਅਗਵਾ ਕੀਤਾ ਸੀ।
ਕੋਲੰਬੀਆ 'ਚ ਪਿਛਲੇ ਪੰਜ ਦਹਾਕੇ ਤੋਂ ਚੱਲ ਰਹੇ ਜੰਗ ਨਾਲ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਲਈ ਸਰਕਾਰ ਅਤੇ ਬਾਗੀਆਂ ਵਿਚਾਲੇ ਸ਼ਾਂਤੀਵਾਰਤਾ ਚੱਲ ਰਹੀ ਸੀ ਪਰ ਫੌਜੀ ਅਧਿਕਾਰੀਆਂ ਦੇ ਅਗਵਾ ਹੋਣ ਕਾਰਨ ਇਹ ਉਲਟ ਹੋ ਗਈ ਸੀ। ਰੈਵੋਲਿਊਸ਼ਨਰੀ ਆਰਮ ਫੋਰਸੇਜ਼ ਆਫ ਕੋਲੰਬੀਆ ਨੇ ਜਨਰਲ ਰੂਬੇਨ ਡਾਰੀਓ ਅਲਗਤੇ ਅਤੇ ਚਾਰ ਹੋਰ ਫੌਜੀਆਂ ਨੂੰ ਛੇਤੀ ਹੀ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੈ। ਇਸ ਬਾਰੇ 'ਚ ਉਨ੍ਹਾਂ ਦਾ ਕੋਲੰਬੀਆ ਦੀ ਸਰਕਾਰ ਅਤੇ ਗਾਰੰਟੀ ਦੇਣ ਵਾਲੇ ਨਾਰਵੇ ਨਾਲ ਸਮਝੌਤਾ ਹੋ ਗਿਆ ਹੈ। ਰਾਸ਼ਟਰਪਤੀ ਜੁਆਨ ਮਨੁਏਲ ਸੰਤੋ ਦੇ ਦਫਤਰ ਨੇ ਸ਼ਾਂਤੀਵਾਰਤਾ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਯੂਕਰੇਨ 'ਚ ਨਾਟੋ 'ਚ ਸ਼ਾਮਲ ਹੋਣ ਦਾ ਫੈਸਲਾ ਆਪ ਕਰਨਗੇ
NEXT STORY