ਨਿਊਯਾਰਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਨ੍ਹਾਂ 50 ਨੇਤਾਵਾਂ ਤੋਂ ਕਾਰੋਬਾਰੀਆਂ ਅਤੇ ਮਨੋਰੰਜਨ ਖੇਤਰ ਦੀਆਂ ਹਸਤੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ 'ਟਾਈਮ' ਮੈਗਜ਼ੀਨ ਦੇ 'ਪਰਸਨ ਆਫ ਦਿ ਈਅਰ' ਦੇ ਦਾਅਵੇਦਾਰਾਂ ਦੀ ਸੂਚੀ ਵਿਚ ਥਾਂ ਦਿੱਤੀ ਗਈ ਹੈ।
ਟਾਈਮ ਦੇ 'ਪਰਸਨ ਆਫ ਦਿ ਈਅਰ-2014 ਦਾ ਐਲਾਨ ਅਗਲੇ ਮਹੀਨੇ ਕੀਤਾ ਜਾਵੇਗਾ ਅਤੇ ਪ੍ਰਕਾਸ਼ਨ ਦਾ ਕਹਿਣਾ ਹੈ ਕਿ ਇਸ ਸਨਮਾਨ ਨਾਲ ਉਨ੍ਹਾਂ ਲੋਕਾਂ ਨੂੰ ਨਿਵਾਜ਼ਿਆ ਜਾਵੇਗਾ, ਜਿਨ੍ਹਾਂ ਨੇ ਪਿਛਲੇ ਸਾਲ ਅਤੇ ਇਸ ਸਾਲ ਚੰਗੇ ਤੇ ਬੁਰੇ ਤੌਰ 'ਤੇ ਖਬਰਾਂ ਅਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕੀਤਾ।
ਮੈਗਜ਼ੀਨ ਨੇ ਮੋਦੀ ਨੂੰ 'ਇਕ ਸਮੇਂ ਦਾ ਵਿਵਾਦਤ ਖੇਤਰੀ ਨੇਤਾ' ਕਰਾਰ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਆਰਤਿਕ ਵਿਕਾਸ ਦੇ ਮੰਚ 'ਤੇ ਭਾਰੀ ਜਿੱਤ ਦਿਵਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ। ਟਾਈਮ ਨੇ ਆਪਣੇ ਪਾਠਕਾਂ ਨੂੰ ਕਿਹਾ ਕਿ ਉਹ ਉਸ ਵਿਅਕਤੀ ਲਈ ਵੋਟ ਕਰਨ, ਜਿਨ੍ਹਾਂ ਬਾਰੇ ਉਹ ਸੋਚਦੇ ਹਨ ਕਿ ਉਸ ਨੂੰ 'ਪਰਸਨ ਆਫ ਦਿ ਈਅਰ' ਦਾ ਖਿਤਾਬ ਮਿਲਣਾ ਚਾਹੀਦਾ ਹੈ। ਪਾਠਕਾਂ ਦੀ ਪਸੰਦ ਦਾ ਐਲਾਨ ਅਗਲੇ ਮਹੀਨੇ ਕੀਤਾ ਜਾਵੇਗਾ ਅਤੇ ਟਾਈਮ ਦੇ ਸੰਪਾਦਕ 50 ਦਾਅਵੇਦਾਰਾਂ 'ਚੋਂ ਇਕ ਵਿਅਕਤੀ ਦੀ ਚੋਣ ਕਰਨਗੇ।
ਮੋਦੀ ਨੂੰ ਹੁਣ ਤੱਕ 3.8 ਫੀਸਦੀ ਵੋਟਾਂ ਮਿਲ ਚੁੱਕੀਆਂ ਹਨ, ਜੋ ਰੂਸੀ ਰਾਸ਼ਟਰਪਤੀ ਵਾਲਾਦੀਮੀਰ ਪੁਤਿਨ, ਨੋਬੇਲ ਦੀ ਸ਼ਾਂਤੀ ਐਵਾਰਡ ਜੇਤੀ ਮਲਾਲਾ ਯੂਸੁਫਜਈ ਅਤੇ ਇਬੋਲਾ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਦੇ ਬਾਅਦ ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰਨ ਵਾਲੇ ਵਿਅਕਤੀ ਹਨ।
ਇਸ ਪੋਲ ਡਾਂਸਰ ਦਾ ਡਾਂਸ ਦੇਖ ਤੁਸੀ ਵੀ ਦੰਦਾਂ ਥੱਲੇ ਉਂਗਲੀਆਂ ਦਬਾ ਲਵੋਗੇ (ਵੀਡੀਓ)
NEXT STORY