ਇਸਲਾਮਾਬਾਦ- ਪਾਕਿਸਤਾਨ ਅਵਾਮੀ ਤਹਿਰੀਕ (ਪੀ. ਏ. ਟੀ.) ਦੇ ਮੁਖੀ ਮੌਲਾਨਾ ਤਾਹਿਰੂਲ ਕਾਦਰੀ ਵੀਰਵਾਰ ਨੂੰ ਪਾਕਿਸਤਾਨ ਨੂੰ ਪਰਤ ਆਏ। 'ਜ਼ਿਓ ਨਿਊਜ਼' ਦੀ ਰਿਪੋਰਟ ਅਨੁਸਾਰ ਕਾਦਰੀ ਲਾਹੌਰ ਦੇ ਹਵਾਈ ਅੱਡੇ 'ਤੇ ਪੁੱਜੇ ਜਿਥੇ ਵੱਡੀ ਗਿਣਤੀ 'ਚ ਪੀ. ਏ. ਟੀ. ਵਰਕਰ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਸਵਾਗਤ ਲਈ ਹਾਜ਼ਰ ਸਨ। ਕਾਦਰੀ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 14 ਅਗਸਤ ਨੂੰ ਲਾਹੌਰ ਤੋਂ ਇਸਲਾਮਾਬਾਦ ਤਕ ਮਾਰਚ ਕੱਢਿਆ ਸੀ ਅਤੇ ਦੋ ਮਹੀਨੇ ਤੋਂ ਵੱਧ ਸਮਾਂ ਇਸਲਾਮਾਬਾਦ ਦੇ ਦਰਮਿਆਨ ਡਟੇ ਰਹੇ। ਮਗਰੋਂ ਉਹ ਵਿਦੇਸ਼ ਦੌਰੇ 'ਤੇ ਚਲੇ ਗਏ ਸਨ ਜਿਸ ਨੂੰ ਲੈ ਕੇ ਅਜਿਹੀ ਅਫਵਾਹ ਸੀ ਕਿ ਕਾਦਰੀ ਅਤੇ ਸਰਕਾਰ ਵਿਚਾਲੇ ਕੋਈ ਗੁਪਤ ਸਮਝੌਤਾ ਹੋ ਗਿਆ ਹੈ ਪਰ ਕਾਦਰੀ ਨੇ ਇਸ ਨੂੰ ਸਿਰੇ ਤੋਂ ਰੱਦ ਕਰ ਦਿੱਤਾ।
ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਕੀਤਾ ਚੋਣਾਂ ਦਾ ਐਲਾਨ
NEXT STORY