ਇਸਲਾਮਾਬਾਦ- ਪਾਕਿਸਤਾਨੀ ਫੌਜ ਮੁਖੀ ਜਨਰਲ ਰਾਹਿਲ ਸ਼ਰੀਫ ਨੇ ਅਮਰੀਕੀ ਫੌਜ ਦੇ ਚੋਟੀ ਦੇ ਅਧਿਕਾਰੀਆਂ ਅਤੇ ਆਗੂਆਂ ਨੂੰ ਕਿਹਾ ਹੈ ਕਿ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਅੱਤਵਾਦੀ ਸੰਗਠਨਾਂ ਵਿਰੁੱਧ ਸੁਰੱਖਿਆ ਬਲਾਂ ਦੇ ਹਮਲੇ ਜਾਰੀ ਰਹਿਣਗੇ। ਰਾਹਿਲ ਇਸ ਵੇਲੇ ਅਮਰੀਕਾ ਦੌਰੇ 'ਤੇ ਹਨ।
ਜਨਰਲ ਰਾਹਿਲ ਨੇ ਸੀਨੇਟ ਫਾਰੇਨ ਰਿਲੇਸ਼ਨ ਕਮੇਟੀ, ਸੀਨੇਟ ਆਰਮਡ ਸਰਵਿਸਿਜ਼ ਕਮੇਟੀ ਅਤੇ ਸਿਲੈਕਸ਼ਨ ਕਮੇਟੀ ਆਫ ਇੰਟੈਲੀਜੈਂਸ ਦੇ ਮੈਂਬਰਾਂ ਨਾਲ ਵੀਰਵਾਰ ਨੂੰ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਕ-ਇਕ ਅੱਤਵਾਦੀ ਨੂੰ ਤਬਾਹ ਕਰ ਦੇਣ ਤਕ ਫੌਜੀ ਮੁਹਿੰਮ ਜਾਰੀ ਰੱਖਣ ਦਾ ਪਾਕਿਸਤਾਨ ਦਾ ਇਰਾਦਾ ਜ਼ਾਹਰ ਕੀਤਾ।
ਮੌਲਾਨਾ ਕਾਦਰੀ ਪਾਕਿਸਤਾਨ ਪਰਤੇ
NEXT STORY