ਹੁਸ਼ਿਆਰਪੁਰ- ਟਾਂਡਾ ਉੜਮੁੜ ਹਰਗੋਬਿੰਦ ਮਾਰਗ 'ਤੇ ਬਿਆਸ ਦਰਿਆ ਦੇ ਨੇੜੇ ਪਿੰਡ ਰੜ੍ਹਾ ਮੰਡ ਦੇ ਕੋਲ ਸ਼ੱਕੀ ਹਾਲਾਤ 'ਚ ਇਕ ਨੌਜਵਾਨ ਅਣਪਛਾਤੀ ਲੜਕੀ ਦੀ ਲਾਸ਼ ਮਿਲੀ ਹੈ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰੜ੍ਹਾ ਮੰਡ ਦੇ ਕੋਲ ਸੜਕ ਕੰਢੇ ਅਣਪਛਾਤੀ ਲੜਕੀ ਦੀ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ ਅਤੇ ਲਾਸ਼ ਦੀ ਸ਼ਨਾਖਤ ਲਈ ਸੰਤ ਬਾਬਾ ਰੰਗੀ ਰਾਮ ਚੈਰੀਟੇਬਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ।
ਡੀਜ਼ਲ 'ਚ ਵੈਟ ਦੇ ਵਾਧੇ ਨਾਲ 500 ਪੈਟਰੋਲ ਪੰਪ ਬੰਦ ਹੋਣਗੇ : ਜਾਖੜ
NEXT STORY