ਬੈਂਕਾਕ— ਇੰਡੋਨੇਸ਼ੀਅਨ ਨੈਸ਼ਨਲ ਪੁਲਸ ਨੇ ਨਵੇਂ ਮਹਿਲਾ ਸਿਪਾਹੀਆਂ ਦੀ ਸਰੀਰਕ ਅਤੇ ਨੈਤਿਕ ਸ਼ਕਤੀ ਸਿੱਧ ਕਰਨ ਦੇ ਲਈ ਉਨ੍ਹਾਂ ਦੇ ਕੁਆਰੇਪਣ ਦੇ ਟੈਸਟ ਨੂੰ ਲੈ ਕੇ ਬਵਾਲ ਮਚ ਗਿਆ ਹੈ। ਹਿਊਮਨ ਰਾਈਟਸ ਵਾਚ (ਐੱਚ. ਆਰ. ਡਬਲਿਊ.) ਨੇ ਇਸ ਜਾਂਚ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ। ਜਕਾਰਤਾ ਪੋਸਟ ਦੀ ਰਿਪੋਰਟ ਮੁਤਾਬਕ, ਨੈਸ਼ਨਲ ਪੁਲਸ ਦੇ ਕਾਨੂੰਨੀ ਵਿਭਾਗ ਦੇ ਡਾਇਰੈਕਟਰ ਸੁਪਰੀਡੈਂਟ ਜਨਰਲ ਮੋਕਜਿਆਰਟੋ ਨੇ ਕਿਹਾ ਕਿ ਇਹ ਜਾਂਚ ਸਿਰਫ ਮਹਿਲਾਵਾਂ ਲਈ ਕੀਤੀ ਜਾਂਦਾ ਹੈ ਤੇ ਇਸ ਨੂੰ ਅਧਿਕਾਰੀਆਂ ਦੇ ਨਿਯਮਾਂ ਮੁਤਾਬਕ ਕੀਤਾ ਜਾਂਦਾ ਹੈ।
ਮੋਕਜਿਆਰਟੋ ਨੇ ਜਕਾਰਤਾ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ, 'ਇਹ ਪ੍ਰਕਿਰਿਆ ਕਾਫੀ ਪਹਿਲਾਂ ਤੋਂ ਹੁੰਦੀ ਆ ਰਹੀ ਹੈ। ਕੁਆਰੇਪਣ ਦੀ ਜਾਂਚ ਕਰਕੇ ਉਮੀਦਵਾਰਾਂ ਦੀ ਗੁਣਵੱਤਾ ਪਰਖੀ ਜਾਂਦੀ ਹੈ।'
ਐੱਚ. ਆਰ. ਡਬਲਿਊ. ਨੇ ਮੰਗਲਵਾਰ ਨੂੰ ਕੁਆਰੇਪਣ ਦੇ ਪ੍ਰੀਖਣ ਯਾਨੀ 'ਟੂ ਫਿੰਗਰ ਟੈਸਟ' ਦੀ ਨਿੰਦਾ ਕੀਤੀ ਸੀ। ਐੱਚ. ਆਰ. ਡਬਲਿਊ. ਦੀ ਸਹਾਇਕ ਮਹਿਲਾ ਅਧਿਕਾਰ ਡਾਇਰੈਕਟਰ ਨਿਸ਼ਾ ਵਾਰੀਆ ਨੇ ਇਕ ਰਿਪੋਰਟ ਵਿਚ ਕਿਹਾ ਗਿਆ, 'ਇੰਡੋਨੇਸ਼ੀਅਨ ਨੈਸ਼ਨਲ ਪੁਲਸ ਵੱਲੋਂ ਕੀਤਾ ਜਾਣ ਵਾਲਾ ਇਹ ਟੈਸਟ ਪੱਖਪਾਤ ਕਰਨ ਵਾਲੀ ਕਾਰਵਾਈ ਹੈ ਅਤੇ ਇਸ ਨਾਲ ਮਹਿਲਾਵਾਂ ਨੂੰ ਨੁਕਸਾਨ ਅਤੇ ਉਨ੍ਹਾਂ ਦਾ ਅਪਮਾਨ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਅਨ ਨੈਸ਼ਨਲ ਪੁਲਸ ਦੀ ਯੋਜਨਾ ਦਸੰਬਰ ਤੱਕ ਫੌਜ ਵਿਚ ਮਹਿਲਾਵਾਂ ਦੀ ਗਿਣਤੀ 21 ਹਜ਼ਾਰ ਤੱਕ ਕਰਨ ਦੀ ਹੈ। ਐੱਚ. ਆਰ. ਡਬਲਿਊ. ਦੇ ਮੁਤਾਬਕ ਕੁਆਰੇਪਣ ਦੀ ਜਾਂਚ ਹੋਰ ਦੇਸ਼ਾਂ ਜਿਵੇਂ ਮਿਸਰ ਅਤੇ ਅਫਗਾਨਿਸਤਾਨ ਵਿਚ ਵੀ ਕੀਤਾ ਜਾਂਦਾ ਹੈ।
ਸਿਪਾਹੀ ਨੂੰ ਸੀਰੀਅਲ ਕਿਲਰ ਨੂੰ ਫੜਨਾ ਪਿਆ ਮਹਿੰਗਾ, ਧੀ ਦਾ ਬੇਰਹਿਮੀ ਨਾਲ ਕਤਲ
NEXT STORY