ਮਾਸਕੋ— ਰੂਸ ਵਿਚ ਹੈਵਾਨੀਅਤ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਲੂਹ-ਕੰਢੇ ਖੜ੍ਹੇ ਹੋ ਜਾਣਗੇ। ਅਪਰਾਧਾਂ ਦੀ ਦੁਨੀਆ ਨਾਲ ਨਜਿੱਠਣ ਵਾਲੇ ਪੁਲਸ ਵਾਲਿਆਂ ਦਾ ਵੀ ਸਿੱਧਾ-ਸਿੱਧਾ ਸੰਪਰਕ ਗੁਨਾਹਾਂ ਦੀ ਦੁਨੀਆ ਨਾਲ ਹੁੰਦਾ ਹੈ ਤੇ ਇਸ ਦਾ ਖਾਮਿਆਜ਼ਾ ਵੀ ਉਨ੍ਹਾਂ ਨੂੰ ਜਾਂ ਫਿਰ ਉਨ੍ਹਾਂ ਦੇ ਆਪਣਿਆਂ ਨੂੰ ਭੁਗਤਣਾ ਪੈਂਦਾ ਹੈ।
ਅਜਿਹੇ ਇਕ ਤਰ੍ਹਾਂ ਦੇ ਮਾਮਲੇ ਵਿਚ ਇਕ ਅਪਰਾਧੀ ਨੂੰ ਜੇਲ੍ਹ ਵਿਚ ਡੱਕਣਾ ਇਕ ਸਿਪਾਹੀ ਨੂੰ ਇੰਨਾਂ ਮਹਿੰਗਾ ਪੈ ਗਿਆ ਕਿ ਅਪਰਾਧੀ ਨੇ ਉਸ ਦੀ ਧੀ ਨੂੰ ਉਸ ਦਾ ਬੁਰਾ ਹਾਲ ਕਰਕੇ ਮੌਤ ਦੇ ਘਾਟ ਉਤਾਰਿਆ। ਦੋਸ਼ੀ ਨੇ ਉਸ ਨੂੰ ਨਿਰਵਸਤਰ ਕੀਤਾ ਅਤੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ। 19 ਸਾਲਾ ਮਾਰੀਆ ਦੀ ਲਾਸ਼ ਦੀ ਵੀ ਇੰਨੀਂ ਬੁਰੀ ਹਾਲਤ ਸੀ ਕਿ ਅਪਰਾਧੀ ਦੇ ਇਨਸਾਨ ਹੋਣ 'ਤੇ ਵੀ ਸ਼ੱਕ ਹੁੰਦਾ ਹੈ। ਮਾਰੀਆ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਦੀਆਂ ਅੱਖਾਂ ਕੱਢ ਲਈਆਂ ਅਤੇ ਉਸ ਦਾ ਗੁਪਤਅੰਗ ਵੱਢ ਦਿੱਤਾ।
ਪੁਲਸ ਨੂੰ ਸ਼ੱਕ ਹੈ ਕਿ ਇਸ ਕਤਲ ਦੇ ਤਾਰ ਸੀਰੀਅਲ ਕਿਲਰ ਦੇ ਨਾਲ ਜੁੜੇ ਹਨ, ਜਿਸ ਨੂੰ ਉਕਤ ਲੜਕੀ ਦੇ ਪਿਤਾ ਨੇ ਗ੍ਰਿਫਤਾਰ ਕੀਤਾ ਸੀ। ਉਹ ਸੀਰੀਅਲ ਕਿਲਰ ਇਸੇ ਤਰ੍ਹਾਂ ਲੜਕੀਆਂ ਨੂੰ ਤੜਫਾ ਕੇ ਮਾਰਦਾ ਸੀ। ਉਸ ਨੂੰ ਲੱਗਦਾ ਸੀ ਕਿ ਮਾਰਨ ਤੋਂ ਬਾਅਦ ਉਹ ਲਾਸ਼ ਦੀਆਂ ਅੱਖਾਂ ਇਸ ਲਈ ਕੱਢਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮਰਨ ਤੋਂ ਪਹਿਲਾਂ ਉਨ੍ਹਾਂ ਨਾਲ ਜੋ ਹੁੰਦਾ ਹੈ ਉਹ ਦ੍ਰਿਸ਼ ਅੱੱਖਾਂ ਵਿਚ ਰਹਿ ਜਾਂਦੇ ਹਨ।
ਇਹ ਸੀਰੀਅਲ ਕਿਲਰ 50 ਤੋਂ ਵੱਧ ਲੜਕੀਆਂ ਨੂੰ ਮਾਰ ਚੁੱਕਿਆ ਹੈ।
ਇੰਡੋਨੇਸ਼ੀਆ 'ਚ ਮਹਿਲਾ ਪੁਲਸ ਕਰਮਚਾਰੀਆਂ ਦੇ ਕੁਆਰੇਪਨ ਦੀ ਪਰਖ
NEXT STORY