ਮੈਦੁਗੁੜੀ-ਉੱਤਰੀ-ਪੂਰਬੀ ਨਾਈਜੀਰੀਆ 'ਚ ਬੋਕੋ ਹਰਾਮ ਅੱਤਵਾਦੀਆਂ ਦੇ ਹਮਲੇ 'ਚ 45 ਲੋਕ ਮਾਰੇ ਗਏ ਹਨ। ਸਰਕਾਰੀ ਅਧਿਕਾਰੀਆਂ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਜਿਸ ਇਲਾਕੇ 'ਚ ਹਮਲਾ ਹੋਇਆ ਉਥੇ ਬੋਕੋ ਹਰਾਮ ਦੇ ਹਮਲੇ ਹੁੰਦੇ ਰਹਿੰਦੇ ਹਨ। ਦੱਸਿਆ ਗਿਆ ਹੈ ਕਿ ਅੱਤਵਾਦੀ ਲਗਭਗ 50 ਮੋਟਰਸਾਈਕਲਾਂ 'ਤੇ ਬੈਠ ਕੇ ਆਏ ਸਨ। ਅੱਤਵਾਦੀਆਂ ਨੇ ਪਿੰਡ 'ਚ ਕੰਮ ਕਰ ਰਹੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਇਹ ਹਮਲਾ ਬੋਰਨੋ ਪ੍ਰਦੇਸ਼ ਦੇ ਮਾਫਾ ਇਲਾਕੇ ਦੇ ਅਜਾਯਾਕੁਰਾ ਪਿੰਡ 'ਚ ਹੋਇਆ। ਪਿੰਡ ਦੇ ਪ੍ਰਧਾਨ ਮਲਾਮ ਬੁਲਾਮਾ ਨੇ ਕਿਹਾ ਕਿ ਹਮਲੇ ਤੋਂ ਬਾਅਦ ਅਸੀਂ 45 ਲਾਸ਼ਾਂ ਦੀ ਗਿਣਤੀ ਕੀਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਭੱਜ ਕੇ ਝਾੜੀਆਂ 'ਚ ਨਾਲ ਲੁੱਕਦੇ ਤਾਂ ਮਰਨ ਵਾਲਿਆਂ ਦੀ ਗਿਣਤੀ ਹੋਰ ਜ਼ਿਆਦਾ ਹੋਣੀ ਸੀ।
ਇਕ ਪਿਤਾ, ਜਿਸ ਦੀਆਂ ਛਾਤੀਆਂ ਤੋਂ ਉਤਰਦਾ ਹੈ 'ਮਾਂ ਦਾ ਦੁੱਧ' (ਦੇਖੋ ਤਸਵੀਰਾਂ)
NEXT STORY