ਅਲਾਸਕਾ— ਮਾਤਾ-ਪਿਤਾ ਬਣਨਾ ਕਿਸੇ ਵੀ ਜੋੜੇ ਲਈ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ, ਖਾਸ ਤੌਰ 'ਤੇ ਗੱਲ ਜਦੋਂ ਪਹਿਲੇ ਬੱਚੇ ਦੀ ਹੋਵੇ ਤਾਂ ਉਹ ਅਨੁਭਵ ਮਾਤਾ-ਪਿਤਾ ਲਈ ਬੇਹੱਦ ਖਾਸ ਹੁੰਦਾ ਹੈ ਪਰ ਰਾਚੇਲ ਮੰਗਰ ਨੇ ਆਪਣੇ ਪਤੀ ਨਾਲ ਇਹ ਖਬਰ ਸਾਂਝੀ ਕਰਨ ਲਈ ਬੇਹੱਦ ਖਾਸ ਤਰੀਕਾ ਅਪਣਾਇਆ ਅਤੇ ਉਸ ਤੋਂ ਬਾਅਦ ਉਸ ਨੇ ਜੋ ਪ੍ਰਤੀਕਿਰਿਆ ਦਿੱਤੀ, ਉਹ ਦਿਲ ਨੂੰ ਛੂਹਣ ਵਾਲੀ ਸੀ।
ਰਾਚੇਲ ਮੰਗਰ ਨੇ ਆਪਣੇ ਪਤੀ ਡੇਲ ਨੂੰ ਆਪਣੇ ਪ੍ਰੈੱਗਨੈਂਟ ਹੋਣ ਦੀ ਖਬਰ ਸਿੱਧੇ-ਸਿੱਧੇ ਦੱਸਣ ਦੇ ਬਜਾਏ ਉਸ ਦੇ ਹੱਥ ਵਿਚ ਇਕ ਤੋਹਫਾ ਦੇ ਦਿੱਤਾ ਅਤੇ ਉਸ ਨੂੰ ਖੋਲ੍ਹਣ ਦਾ ਕਹਿ ਕੇ ਖੁਦ ਇਹ ਸਾਰਾ ਦ੍ਰਿਸ਼ ਰਿਕਾਰਡ ਕਰਨ ਲਗ ਪਈ। ਡੇਲ ਨੇ ਜਦੋਂ ਡੱਬਾ ਖੋਲ੍ਹਿਆ ਤਾਂ ਉਸ ਵਿਚ ਨੰਨ੍ਹੇ-ਨੰਨ੍ਹੇ ਪਿਆਰੇ ਜਿਹੇ ਬੂਟ ਸਨ, ਜਿਨ੍ਹਾਂ ਨੂੰ ਦੇਖ ਕੇ ਉਹ ਸਮਝ ਗਿਆ ਕਿ ਉਹ ਪਿਤਾ ਬਣਨ ਵਾਲਾ ਹੈ। ਇਹ ਜਾਣ ਕੇ ਉਹ ਖੁਸ਼ੀ ਨਾਲ ਝੂਮ ਉੱਠਿਆ ਤੇ ਉਸ ਦਾ ਦਿਲ ਖੁਸ਼ ਹੋ ਗਿਆ।
ਇਹ ਜੋੜਾ ਅਲਾਸਕਾ ਦਾ ਰਹਿਣ ਵਾਲਾ ਹੈ ਅਤੇ 1 ਨਵੰਬਰ, 2014 ਨੂੰ ਇਸ ਜੋੜੇ ਦੇ ਘਰ ਇਕ ਨੰਨ੍ਹੀ ਪਰੀ ਆਈ ਹੈ।
ਭਾਰਤੀ ਟਾਪੂ 'ਤੇ ਸਰਗਰਮ ਅਲਕਾਇਦਾ ਦੇ ਦੋ ਕਮਾਂਡਰਾਂ ਦੀ ਮੌਤ
NEXT STORY