ਮਾਨਸਾ (ਮਿੱਤਲ)-ਸਥਾਨਕ ਅਦਾਲਤ ਵਲੋਂ ਭੁੱਕੀ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ 10 ਸਾਲ ਲਈ ਜ਼ੇਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਰਦੂਲਗੜ੍ਹ ਦੀ ਪੁਲਸ ਨੇ 20 ਜੂਨ 2012 ਨੂੰ ਜੈੱਨ ਕਾਰ 'ਚ ਸਵਾਰ ਸਤਨਾਮ ਸਿੰਘ ਪੁੱਤਰ ਪੂਰਨ ਸਿੰਘ ਅਤੇ ਮਲੂਕ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਹਜਰਾਵਾਂ ਕਲਾਂ, ਜ਼ਿਲਾ ਫਤਿਹਬਾਦ (ਹਰਿਆਣਾ) ਨੂੰ 96 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਸੀ।
ਜਿਸ ਵਿਰੁੱਧ ਮਾਮਲਾ ਦਰਜ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਮੈਡਮ ਮਨਦੀਪ ਕੌਰ ਪੰਨੂ ਦੀ ਅਦਾਲਤ ਨੇ ਮਲੂਕ ਸਿੰਘ ਨੂੰ ਭੁੱਕੀ ਤਸਕਰੀ ਦਾ ਦੋਸ਼ੀ ਮੰਨਦੇ ਹੋਏ ਉਸ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਦੋਸ਼ੀ ਨੂੰ ਇਕ ਸਾਲ ਹੋਰ ਜ਼ੇਲ ਕੱਟਣੀ ਹੋਵੇਗੀ, ਜਦਕਿ ਸਤਨਾਮ ਸਿੰਘ ਨਾਬਾਲਿਗ ਸੀ।
ਅਕਾਲੀ-ਭਾਜਪਾ ਦਾ ਤਾਂ ਨਹੁੰ ਮਾਸ ਦਾ ਰਿਸ਼ਤਾ ਹੈ : ਜਗੀਰ ਕੌਰ
NEXT STORY