ਮੁੰਬਈ- ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਸੋਨਾਕਸ਼ੀ ਸਿਨਹਾ ਦੀ ਫਿਲਮ 'ਤੇਵਰ' ਦਾ ਪ੍ਰਮੋਸ਼ਨ ਕੈਂਪੇਨ ਹਾਲ ਹੀ 'ਚ ਸ਼ੁਰੂ ਹੋਇਆ ਹੈ। ਕੁਝ ਦਿਨ ਪਹਿਲਾਂ ਫਿਲਮ ਦੇ ਮੋਸ਼ਨ ਪੋਸਟਰ ਅਤੇ ਟਰੇਲਰ ਜਾਰੀ ਕੀਤੇ ਗਏ ਸਨ। ਸੁਣਨ 'ਚ ਆਇਆ ਹੈ ਕਿ ਫਿਲਮ 'ਚ ਨੈਗੇਟਿਵ ਕਿਰਦਾਰ ਨਿਭਾਅ ਰਹੇ ਮਨੋਜ ਵਾਜਪੇਈ ਪੋਸਟਰ 'ਚ ਖੁਦ ਨੂੰ ਘੱਟ ਤਵਜੋਂ ਮਿਲਣ ਕਾਰਨ ਨਰਾਜ਼ ਸਨ। ਇਕ ਸੂਤਰ ਅਨੁਸਾਰ ਮਨੋਜ ਵਾਜਪੇਈ ਨੇ ਤੇਵਰ 'ਚ ਕਾਫੀ ਵੱਡਾ ਕਿਰਦਾਰ ਅਦਾ ਕੀਤਾ ਹੈ ਕਿਉਂਕਿ ਉਹ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਸਨ ਇਸ ਲਈ ਨਿਰਮਾਤਾਵਾਂ ਨੇ ਉਨ੍ਹਾਂ ਨੂੰ ਲੰਬੇ ਸ਼ੂਟ ਸ਼ੈੱਡਿਊਲ ਲਈ ਮਨ੍ਹਾ ਲਿਆ। ਹਾਲਾਂਕਿ ਉਹ ਇਹ ਦੇਖ ਕੇ ਨਰਾਜ਼ ਹਨ ਕਿ ਫਿਲਮ ਦੇ ਪਹਿਲੇ ਪੋਸਟਰ 'ਚ ਹੀ ਉਨ੍ਹਾਂ ਨੂੰ ਘੱਟ ਮਹੱਤਵ ਦਿੱਤਾ ਗਿਆ ਹੈ। ਅਭਿਨੇਤਾ ਨੇ ਪ੍ਰੋਡਕਸ਼ਨ ਟੀਮ ਨੂੰ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਸੂਤਰ ਅਨੁਸਾਰ ਉਨ੍ਹਾਂ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਹੀ ਪਬਲੀਸਿਟੀ ਨਹੀਂ ਮਿਲੀ ਅਤੇ ਮਾਮਲਾ ਸੁਲਝਾ ਲਿਆ ਹੈ। ਉਨ੍ਹਾਂ ਦੇ ਕੁਝ ਸੀਨਜ਼ ਪ੍ਰੋਮੋ ਤੋਂ ਬਾਅਦ ਸ਼ਾਮਲ ਕੀਤੇ ਗਏ ਹਨ।
ਇਤਿਹਾਸਕ ਲਵ ਸਟੋਰੀ 'ਚ ਕੰਮ ਕਰਨਗੇ ਸ਼ਾਹਿਦ ਕਪੂਰ
NEXT STORY