ਅਬੋਹਰ (ਸੁਨੀਲ, ਰਹੇਜਾ)-ਜ਼ਿਲਾ ਫਾਜ਼ਿਲਕਾ ਦੇ ਐਡੀਸ਼ਨਲ ਸੈਸ਼ਨ ਜੱਜ ਕੁਲਜੀਤ ਸਿੰਘ ਪਾਲ ਦੀ ਅਦਾਲਤ ਨੇ ਜਬਰ-ਜ਼ਨਾਹ ਦੇ ਮਾਮਲੇ 'ਚ ਦੋ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪਿੰਡ ਸ਼ੇਰਗੜ੍ਹ ਵਾਸੀ ਇਕ ਲੜਕੀ ਨੇ ਥਾਣਾ ਬਹਾਵਵਾਲਾ ਪੁਲਸ ਨੂੰ ਆਪਣੇ ਬਿਆਨਾਂ 'ਚ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਦੀਪਕ ਪੁੱਤਰ ਪ੍ਰੇਮ ਕੁਮਾਰ, ਵਿਨੋਦ ਪੁੱਤਰ ਬੁੱਧਰਾਮ, ਮਾਂਗੁ ਪੁੱਤਰ ਬਲਰਾਮ ਉਸ ਨੂੰ ਇਹ ਕਹਿ ਕੇ ਉਸਦੇ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਹੈ ਆਪਣੇ ਘਰ ਲੈ ਗਏ। ਜਦ ਉਹ ਉਨ੍ਹਾਂ ਦੇ ਘਰ ਗਈ ਤਾਂ ਉਨ੍ਹਾਂ ਨੇ ਉਸਦੇ ਨਾਲ ਜ਼ਬਰਦਸਤੀ ਕੀਤੀ।
ਪੀੜਤਾ ਦੇ ਬਿਆਨਾਂ 'ਤੇ ਥਾਣਾ ਬਹਾਵਵਾਲਾ ਦੀ ਪੁਲਸ ਨੇ ਤਿੰਨਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਅਦਾਲਤ ਵਲੋਂ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਦੀਪਕ ਕੁਮਾਰ ਤੇ ਵਿਨੋਦ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ, ਜਦ ਕਿ ਤੀਜੇ ਦੋਸ਼ੀ ਮਾਂਗੂ ਨਾਬਾਲਿਗ ਹੋਣ ਕਾਰਨ ਉਸਦਾ ਕੇਸ ਵਿਚਾਰ ਅਧੀਨ ਹੈ।
ਸੀ. ਆਈ. ਏ. ਸਟਾਫ ਵਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ 4 ਗ੍ਰਿਫਤਾਰ
NEXT STORY