ਪੁਲਸ ਵਲੋਂ 2 ਮੋਟਰਸਾਈਕਲ ਬਰਾਮਦ, ਕੇਸ ਦਰਜ
ਬਟਾਲਾ (ਬੇਰੀ)- ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਸੀ. ਆਈ. ਏ ਸਟਾਫ ਵਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕਰਦਿਆਂ 2 ਮੋਟਰਸਾਈਕਲ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਦੇ ਮੁਤਾਬਕ ਪੁਲਸ ਮੁਖੀ ਬਟਾਲਾ ਮਨਮਿੰਦਰ ਸਿੰਘ ਦੀਆਂ ਸਖਤ ਹਦਾਇਤਾਂ ’ਤੇ ਚਲਦਿਆਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੀ. ਆਈ. ਇੰਚਾਰਜ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਏ. ਐ¤ਸ. ਆਈ. ਰਣਜੋਧ ਸਿੰਘ ਨੇ ਪੁਲਸ ਪਾਰਟੀ ਸਮੇਤ ਪੁਲ ਸੂਆ ਖੁਜਾਲਾ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਇਕ ਬਿਨਾਂ ਨੰਬਰੀ ਅਵਾਚੀ ਮੋਟਰਸਾਈਕਲ ’ਤੇ ਸ਼ੱਕੀ ਹਾਲਤ ਵਿਚ ਆਉਂਦੇ ਦੇਖ ਚੈਕਿੰਗ ਲਈ ਰੋਕਿਆ ਅਤੇ ਦਸਤਾਵੇਜ਼ ਦਿਖਾਉਣ ਲਈ ਆਖਿਆ ਪਰ ਦੋਵੇਂ ਨੌਜਵਾਨ ਕੋਈ ਤਸੱਲੀਬਖ਼ਸ਼ ਜੁਆਬ ਨਹੀਂ ਦੇ ਸਕੇ ਅਤੇ ਜਾਂਚ ਪੜਤਾਲ ਕਰਨ ’ਤੇ ਮੋਟਰਸਾਈਕਲ ਚੋਰੀ ਦਾ ਪਾਇਆ, ਜਿਸ ’ਤੇ ਪੁਲਸ ਮੁਲਾਜ਼ਮਾਂ ਨੇ ਦੋਹਾਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਜਿਨ੍ਹਾਂ ਦੀ ਪਛਾਣ ਚੰਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਕੋਟ ਧੰਦਲ, ਬਿਕਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਠੀਕਰੀਵਾਲ ਉ¤ਚਾ ਵਜੋਂ ਹੋਈ ਹੈ ਅਤੇ ਉਕਤ ਦੋਵਾਂ ਵਿਰੁੱਧ ਗ੍ਰਿਫਤਾਰੀ ਤੋਂ ਬਾਅਦ ਥਾਣਾ ਘੁਮਾਣ ਵਿਖੇ ਮੁਕੱਦਮਾ ਨੰ.153 ਦਰਜ ਕਰ ਦਿੱਤਾ ਹੈ।
ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਦੇ ਏ. ਐ¤ਸ. ਆਈ. ਮਲਕੀਤ ਸਿੰਘ ਨੇ ਖਤੀਬ ਮੋੜ ਤੋਂ ਚੈਕਿੰਗ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨਰੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਮਾਡਲ ਟਾਊਨ ਬਟਾਲਾ ਅਤੇ ਨਿਸ਼ਾਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਕੁਤਬੀਨੰਗਲ ਬਟਾਲਾ ਨੂੰ ਚੋਰੀ ਦੇ ਬਜਾਜ ਕੈਲੀਬਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੋਵਾਂ ਵਿਰੁੱਧ ਪੁਲਸ ਨੇ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਹੈ।
ਸਿੱਧੂ ਨੂੰ ਪਾਰਟੀ ਦਾ ਐਨਾ ਹੀ ਦਰਦ ਸੀ ਤਾਂ ਮੈਦਾਨ ਛੱਡ ਕੇ ਕਿਉਂ ਭੱਜਿਆ: ਬੀਬੀ ਜਗੀਰ ਕੌਰ
NEXT STORY