ਰੂਪਨਗਰ (ਵਿਜੇ)- ਜ਼ਿਲ੍ਹਾ ਰੂਪਨਗਰ ਦੇ ਪਿੰਡ ਲਾਡਲ ਦੇ ਕੋਲੋਂ ਲੰਘਦੀ ਭਾਖ਼ੜਾ ਨਹਿਰ 'ਚ ਸ਼ਨੀਵਾਰ ਨੂੰ ਸਵਿਫਟ ਕਾਰ ਆਪਣਾ ਅਸੰਤੁਲਨ ਗੁਆ ਕੇ ਨਹਿਰ 'ਚ ਡਿੱਗ ਪਈ। ਜਿਸ 'ਚ ਨੌਵੀਂ ਜਮਾਤ ਦੇ ਦੋ ਵਿਦਿਆਰਥੀ ਸਵਾਰ ਸਨ। ਰੂਪਨਗਰ ਸਿਟੀ ਥਾਣਾ ਦੇ ਮੁਖੀ ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਰਾਮ ਰਾਇ ਪਬਲਿਕ ਸਕੂਲ ਕਟਲੀ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਸੁਖਵੀਰ ਸਿੰਘ ਪੁੱਤਰ ਜਸਵਿੰਦਰ ਸਿੰਘ ਅਤੇ ਕਾਕਾ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਹੂਸੈਨਪੁਰ ਜੋ ਸਵਿਫਟ ਕਾਰ ਪੀਬੀ-12ਡੀ 0677 'ਚ ਸਵਾਰ ਹੋ ਕੇ ਘਰ ਵੱਲ ਆ ਰਹੇ ਸੀ ਪਰ ਉਨ੍ਹਾਂ ਤੋਂ ਕਾਰ ਕੰਟਰੋਲ 'ਚ ਨਹੀਂ ਹੋਈ ਅਤੇ ਪਿੰਡ ਲਾਡਲ ਦੇ ਕੋਲ ਗੱਡੀ ਭਾਖੜਾ ਨਹਿਰ 'ਚ ਡਿੱਗ ਗਈ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਖਬਰ ਲਿਖੇ ਜਾਣ ਤੱਕ ਨਾ ਤਾਂ ਕਾਰ ਦਾ ਕੋਈ ਪਤਾ ਚੱਲਿਆ ਅਤੇ ਨਾ ਹੀ ਦੋਵੇਂ ਲੜਕਿਆਂ ਦੀ ਕੋਈ ਖਬਰ ਮਿਲੀ ਜਦੋਂ ਕਿ ਪੁਲਸ ਨੇ ਆਪਣਾ ਮੁਹਿੰਮ ਸ਼ੁਰੂ ਕਰ ਦਿੱਤੀ।
ਘਰ 'ਚ ਵੜ ਕੇ ਪਾੜੇ ਮਹਿਲਾ ਦੇ ਕਪੜੇ, ਕੀਤਾ ਪਲਾਟ 'ਤੇ ਕਬਜ਼ਾ
NEXT STORY