ਜਗਰਾਓਂ (ਮਾਲਵਾ)- ਇਕ ਔਰਤ ਦੇ ਘਰ ਵੜ੍ਹ ਕੇ ਉਸ ਦੀ ਕੁੱਟਮਾਰ, ਕਪੜੇ ਪਾੜਨ, ਕੰਧ ਤੋੜ ਕੇ ਪਲਾਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਦੋ ਦਰਜਨ ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ।
ਥਾਣਾ ਸਦਰ ਜਗਰਾਓਂ ਦੇ ਏ.ਐੱਸ.ਆਈ. ਸ਼ਾਮ ਸਿੰਘ ਅਨੁਸਾਰ ਦਲਜੀਤ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਪੋਨਾ ਨੇ ਆਪਣੀ ਸ਼ਿਕਾਇਤ ਰਾਹੀਂ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ, ਪ੍ਰੀਤਮ ਸਿੰਘ ਪੁੱਤਰ ਕਰਤਾਰ ਸਿੰਘ, ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ, ਰਾਜਾ ਸਿੰਘ ਪੁੱਤਰ ਸੋਹਣ ਸਿੰਘ ਸਾਰੇ ਵਾਸੀ ਪੋਨਾ ਅਤੇ 20-25 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪਲਾਟ ਦੀ ਕੰਧ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਘਰ ਆ ਕੇ ਤੰਗਲੀ ਤੇ ਡੰਡੇ ਨਾਲ ਸਾਡੀ ਕੁੱਟਮਾਰ ਕੀਤੀ ਅਤੇ ਮੇਰੇ ਕਪੜੇ ਪਾੜ੍ਹਨ ਤੋਂ ਇਲਾਵਾ ਘਰ 'ਚ ਪਏ ਭਾਂਡਿਆਂ ਦੀ ਵੀ ਭੰਨਤੋੜ ਕੀਤੀ। ਮੁਦਈ ਅਨੁਸਾਰ ਘਰ 'ਚੋਂ 2 ਹਜ਼ਾਰ ਰੁਪਏ ਨਗਦੀ ਵੀ ਲੈ ਗਏ। ਕਥਿਤ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ, ਦੇ ਖ਼ਿਲਾਫ਼ ਥਾਣਾ ਸਦਰ ਜਗਰਾਓਂ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਇਕਲੌਤਾ ਪੁੱਤਰ ਸੀ ਮਾਪਿਆਂ ਦਾ
NEXT STORY