ਪਣਜੀ - ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਫਿਲਮਕਾਰ ਰਾਜਕੁਮਾਰ ਹਿਰਾਨੀ ਦੀ ਆਉਣ ਵਾਲੀ ਫਿਲਮ 'ਪੀਕੇ' ਵਿਚ ਉਨ੍ਹਾਂ ਦੀ ਸਾਲ 2006 ਦੀ ਬਲਾਕਬਸਟਰ ਫਿਲਮ 'ਲਗੇ ਰਹੋ ਮੁੰਨਾ ਭਾਈ' ਵਾਂਗ ਹੀ ਗਾਂਧੀ ਜੀ ਦੇ ਦਰਸ਼ਨ ਆਉਣ ਦੀ ਸੰਭਾਵਨਾ ਹੈ।
'ਪੀਕੇ' ਵਿਚ ਆਮਿਰ ਖਾਨ, ਅਨੁਸ਼ਕਾ ਸ਼ਰਮਾ ਅਤੇ ਸੰਜੇ ਦੱਤ ਅਹਿਮ ਭੂਮਿਕਾ ਵਿਚ ਹਨ। 'ਲਗੇ ਰਹੋ ਮੁੰਨਾ ਭਾਈ' ਵਾਂਗ ਹੀ ਕੀ ਇਸ ਫਿਲਮ ਵਿਚ ਗਾਂਧੀ ਦੇ ਵਿਚਾਰਾਂ ਦੀ ਛਾਪ ਦੇਖਣ ਨੂੰ ਮਿਲੇਗੀ?
ਇਸ ਸਵਾਲ 'ਤੇ 51 ਸਾਲਾ ਨਿਰਦੇਸ਼ਕ ਨੇ ਕਿਹਾ ਕਿ ਪੱਕੇ ਤੌਰ 'ਤੇ ਫਿਲਮ ਵਿਚ ਉਹ ਸਭ ਕੁਝ ਤੁਹਾਨੂੰ ਦੇਖਣ ਦਾ ਮੌਕਾ ਮਿਲੇਗਾ। ਨਿਰਦੇਸ਼ਕ 'ਰਿਚਰਡ ਐਟਰਬਰੋ ਅਤੇ ਗਾਂਧੀ' ਵਿਸ਼ੇ 'ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ।
ਮੁੱਖ ਤੌਰ 'ਤੇ ਮਨੁੱਖੀ ਰਿਸ਼ਤਿਆਂ ਨੂੰ ਉਭਾਰਦੀਆਂ ਹਨ ਕੌਮਾਂਤਰੀ ਫਿਲਮੀ ਮੇਲੇ 'ਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ
NEXT STORY