ਜਲੰਧਰ-ਸ਼ਹਿਰ ਦੇ ਮਾਡਲ ਟਾਊਨ 'ਚ ਯੂ. ਕੇ. ਤੋਂ ਆਏ ਪੰਜਾਬੀ ਮੁੰਡੇ ਦੇ ਖਤਰਨਾਕ ਸਟੰਟ ਦੇਖ ਕੇ ਲੋਕਾਂ ਨੂੰ ਪਾਰਾ ਚੜ੍ਹ ਗਿਆ ਅਤੇ ਲੋਕ ਉਸ ਨੂੰ ਬੁਰਾ-ਭਲਾ ਕਹਿਣ ਲੱਗੇ ਕਿਉਂਕਿ ਇਸ ਮੁੰਡੇ ਨੇ ਕਾਰ 'ਚ ਸਟੰਟ ਕਰਦੇ ਸਮੇਂ ਸ਼ੁੱਕਰਵਾਰ ਦੀ ਰਾਤ ਨੂੰ ਮੰਦਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਇਸ ਮਾਮਲੇ ਦਾ ਸਮਝੌਤਾ 50 ਹਜ਼ਾਰ 'ਚ ਦੇਰ ਰਾਤ ਨੂੰ ਹੋ ਗਿਆ।
ਜਾਣਕਾਰੀ ਮੁਤਾਬਕ ਉਕਤ ਨੌਜਵਾਨ ਬਰਨਾਲਾ ਦਾ ਰਹਿਣ ਵਾਲਾ ਹੈ ਅਤੇ ਯੂ. ਕੇ. ਤੋਂ ਆਇਆ ਹੈ। ਉਹ ਮਾਡਲ ਟਾਊਨ ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਸ਼ੁੱਕਰਵਾਰ ਦੀ ਰਾਤ ਨੂੰ ਕਰੂਜ਼ ਕਾਰ 'ਚ ਸਟੰਟ ਮਾਰਦੇ ਹੋਏ ਇਸ ਨੌਜਵਾਨ ਨੇ ਇਕ ਮੰਦਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੰਦਰ ਦੀ ਪ੍ਰਾਪਰਟੀ ਨੂੰ ਕਾਫੀ ਨੁਕਸਾਨ ਹੋਇਆ।
ਉਕਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਸਟੰਟ ਨਹੀਂ ਕਰ ਰਿਹਾ ਸੀ, ਸਗੋਂ ਉਸ ਦੀ ਗੱਡੀ ਦਾ ਐਕਸਲ ਟੁੱਟ ਗਿਆ ਸੀ, ਜਿਸ ਕਾਰਨ ਕਾਰ ਮੰਦਰ 'ਚ ਜਾ ਵੱਜੀ। ਇਸ ਦੌਰਾਨ ਲੋਕਾਂ ਦੇ ਕਹਿਣ 'ਤੇ ਪੁਲਸ ਨੇ ਉਕਤ ਨੌਜਵਾਨ ਨੂੰ ਫੜ੍ਹ ਲਿਆ, ਜਦੋਂ ਕਿ ਉਸ ਦੇ ਬਾਕੀ ਸਾਥੀ ਫਰਾਰ ਹੋ ਗਏ। ਦੇਰ ਰਾਤ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਮੰਦਰ ਦੇ ਅਹੁਦਾ ਅਧਿਕਾਰੀਆਂ ਨਾਲ 50 ਹਜ਼ਾਰ ਰੁਪਏ ਦੇਣ ਦਾ ਰਾਜ਼ੀਨਾਮਾ ਕਰ ਲਿਆ।
ਇਸ ਤੋਂ ਬਾਅਦ ਪੁਲਸ ਨੇ ਵੀ ਆਪਣੇ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਲੋਕਾਂ ਦਾ ਕਹਿਣਾ ਸੀ ਕਿ ਨੌਜਵਾਨ ਸਟੰਟ ਮਾਰ ਰਿਹਾ ਸੀ। ਫਿਲਹਾਲ ਕਿਸ ਨੇ ਪੁਲਸ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਨਹੀਂ ਕੀਤੀ, ਜਿਸ ਕਾਰਨ ਪੁਲਸ ਨੇ ਨੌਜਵਾਨ 'ਤੇ ਕੋਈ ਮਾਮਲਾ ਦਰਜ ਨਹੀਂ ਕੀਤਾ।
ਪੁੱਤ ਨੇ ਕੁੜੀ ਭਜਾ ਕੇ ਕਰਾ ਲਈ ਲਵ ਮੈਰਿਜ, ਮਾਪੇ ਸਜ਼ਾ ਭੁਗਤਦੇ ਰਹਿ ਗਏ!
NEXT STORY