ਤਰਨਤਾਰਨ-ਜਨਤਕ ਥਾਂ 'ਤੇ ਦਲਿਤ ਕੁੜੀ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਪੁਲਸ ਦੀ ਵੀਡੀਓ ਬਣਾਉਣ ਵਾਲਾ ਓਸਮਾ ਮਾਮਲੇ ਦਾ ਚਸ਼ਮਦੀਦ ਗਵਾਹ ਜਗਜੀਤ ਸਿੰਘ ਆਪਣੇ ਘਰ 'ਚੋਂ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕਈ ਮਹੀਨੇ ਪਹਿਲਾਂ ਓਸਮਾ 'ਚ ਪੁਲਸ ਵਾਲਿਆਂ ਨੇ ਸ਼ਰੇਆਮ ਜਨਤਕ ਥਾਂ 'ਤੇ ਦਲਿਤ ਕੁੜੀ ਨਾਲ ਬਹੁਤ ਕੁੱਟਮਾਰ ਕੀਤੀ ਸੀ, ਜਿਸ ਦੀ ਵੀਡੀਓ ਜਗਜੀਤ ਸਿੰਘ ਨੇ ਆਪਣੇ ਕੈਮਰੇ 'ਚ ਬਣਾ ਲਈ।
ਇਸ ਵੀਡੀਓ ਦੇ ਚੈਨਲਾਂ 'ਤੇ ਦਿਖਾਏ ਜਾਣ ਤੋਂ ਬਾਅਦ ਪੁਲਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਸ ਘਟਨਾ ਦੇ ਚਸ਼ਮਦੀਦ ਗਵਾਹ ਜਗਜੀਤ ਸਿੰਘ ਨੂੰ ਸੁਪਰੀਮ ਕੋਰਟ ਦੇ ਕਹਿਣ 'ਤੇ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਜਗਜੀਤ ਦੀ ਪਤਨੀ ਰਮਨਦੀਪ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਪਿਛਲੇ ਸ਼ੁੱਕਰਵਾਰ ਨੂੰ ਲਾਪਤਾ ਹੈ।
ਜਗਜੀਤ ਦੀ ਪਤਨੀ ਨੇ ਸ਼ੱਕ ਜ਼ਾਹਰ ਕੀਤਾ ਕਿ ਉਸ ਦੇ ਪਤੀ ਨੂੰ ਅਗਵਾ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਜਗਜੀਤ ਪਿਛਲੇ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨ ਸੀ। ਜਗਜੀਤ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੁਖੀ ਮਨ ਨਾਲ ਇਕ ਚਿੱਠੀ ਵੀ ਲਿਖੀ ਸੀ ਕਿ ਉਸ ਦਾ ਫੋਟੋਗ੍ਰਾਫੀ ਦਾ ਕੰਮ ਖਤਮ ਹੀ ਹੋ ਚੁੱਕਾ ਹੈ ਕਿਉਂਕਿ ਸੁਰੱਖਿਆ ਕਾਰਨ ਕੋਈ ਉਸ ਨੂੰ ਫੋਟੋਗ੍ਰਾਫੀ ਲਈ ਨਹੀਂ ਕਹਿੰਦਾ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਵਸ ਮਿਟਾ ਕੇ ਚੁੰਨੀ ਨਾਲ ਘੁੱਟਿਆ ਗਲਾ ਤੇ ਮਰੀ ਸਮਝ ਕੇ ਖੂਹ 'ਚ ਸੁੱਟ ਤਾ
NEXT STORY