ਅੰਮ੍ਰਿਤਸਰ-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ 'ਸਵੱਛ ਭਾਰਤ ਮੁਹਿੰਮ' ਅਧੀਨ ਜਿੱਥੇ ਬਾਰਤ ਨੂੰ ਸਾਫ ਰੱਖਣ ਦੀ ਇਕ ਲਹਿਰ ਚੱਲੀ ਹੈ, ਉੱਥੇ ਹੀ ਗੁਰੂ ਕੀ ਨਗਰੀ 'ਚ ਇਹ ਲਹਿਰ ਆਪਣਾ ਕੁਝ ਖਾਸ ਪ੍ਰਭਾਵ ਨਹੀਂ ਛੱਡ ਸਕੀ। ਇੱਥੇ ਹਰ ਪਾਸੇ ਫੈਲੀ ਗੰਦਗੀ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਅਤੇ ਇਸ ਨਾਲ ਨਿਕਲਣ ਵਾਲੀ ਗੈਸ ਨਾਲ ਕਈ ਲੋਕ ਮੌਤ ਦਾ ਸ਼ਿਕਾਰ ਵੀ ਹੋ ਰਹੇ ਹਨ।
ਲੋਕਾਂ ਨੇ ਮੋਦੀ ਸਾਹਿਬ ਨੂੰ ਇਸ 'ਸਿਫਤੀ ਦੇ ਘਰ' 'ਚ ਆਉਣ ਲਈ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਖੁਦ ਆ ਕੇ ਗੁਰੂ ਦੀ ਨਗਰੀ ਤੋਂ ਕੂੜੇ ਦੀ ਨਗਰੀ ਬਣੇ ਅੰਮ੍ਰਿਤਸਰ ਦਾ ਹਾਲ ਦੇਖਣ। ਜਦੋਂ ਇਸ ਸੰਬੰਧੀ ਮੇਅਰ ਸਾਹਿਬ ਬਖਸ਼ੀ ਰਾਮ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਲਿਡ ਵੇਸਟ ਮੈਨਜਮੈਂਟ ਦਾ ਪ੍ਰਾਜੈਕਟ ਨਹੀਂ ਲੱਗਦਾ, ਉਸ ਸਮੇਂ ਤੱਕ ਇਸ ਸਮੱਸਿਆ ਦਾ ਹੱਲ ਹੋਣਾ ਮੁਸ਼ਕਲ ਹੈ।
ਜੁਆਈ ਨੂੰ ਜ਼ਬਰਦਸਤੀ ਖੁਆਇਆ ਜ਼ਹਿਰ ਵਾਲਾ ਲੱਡੂ, ਹਾਲਤ ਗੰਭੀਰ
NEXT STORY