ਬਟਾਲਾ (ਸੈਂਡੀ)-ਬਟਾਲਾ ਦੇ ਪ੍ਰੇਮ ਨਗਰ ਬਹੋੜਾ ਵਾਲੇ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਉਸ ਦੇ ਸਹੁਰਿਆਂ ਵਲੋਂ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਟਾਲਾ ਦੇ ਸ਼ਿਵਲ ਹਸਪਤਾਲ ਜ਼ੇਰੇ ਇਲਾਜ਼ ਮਨਜਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪ੍ਰੇਮ ਨਗਰ ਬਹੋੜਾਵਾਲ ਨੇ ਕਥਿਤ ਤੌਰ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਢੇਰ ਸਾਲ ਪਹਿਲਾਂ ਉਸ ਦਾ ਵਿਆਹ ਡੇਰਾ ਰੋਡ ਅਤੇ ਮੁਹੱਲਾ ਸ਼ੁਕਰਪੁਰਾ ਵਿਖੇ ਹੋਇਆ ਸੀ ਅਤੇ ਉਸ ਦੀ ਇਕ ਬੇਟੀ ਵੀ ਹੈ।
ਉਸ ਨੇ ਦੱਸਿਆ ਕਿ ਉਸ ਪਤਨੀ ਅਕਸਰ ਆਪਣੇ ਪੇਕੇ ਘਰ ਹੀ ਰਹਿੰਦੀ ਹੈ ਅਤੇ ਜਦੋਂ ਕਿਤੇ ਘਰ ਆਉਂਦੀ ਹੈ ਤਾਂ ਉਸ ਨੂੰ ਪੇਕਿਆਂ ਵਲੋਂ ਮਰਵਾਉਣ ਦੀਆਂ ਧਮਕੀਆਂ ਦਿੰਦੀਆਂ ਹੈ। ਬੀਤੇ ਦੋ ਦਿਨ ਪਹਿਲਾਂ ਵੀ ਉਸ ਦੀ ਪਤਨੀ ਆਪਣੇ ਪੇਕੇ ਗਈ ਅਤੇ ਬੀਤੀ ਰਾਤ ਜਦੋਂ ਵਾਪਸ ਆਈ, ਤਾਂ ਉਸ ਦੇ ਨਾਲ ਉਸ ਦਾ ਪਿਤਾ ਅਤੇ ਮਾਤਾ ਵੀ ਸੀ।
ਮਨਜਿੰਦਰ ਨੇ ਦੱਸਿਆ ਕਿ ਮੈ ਆਪਣੇ ਘਰ ਵਿਚ ਇਕੱਲਾ ਸੀ ਅਤੇ ਉਨਾਂ ਨੇ ਉਸ ਨੂੰ ਜ਼ਬਰਦਸਤੀ ਇਕ ਲੱਡੂ ਵਿਚ ਕੋਈ ਜ਼ਹਿਰੀਲੀ ਚੀਜ਼ ਪਾ ਕੇ ਖੁਆਇਆ। ਲੱਡੂ ਖਾਣ ਤੋਂ ਕੁਝ ਦੇਰ ਬਾਅਦ ਮਨਜਿੰਦਰ ਉਲਟੀਆਂ ਕਰਨ ਲੱਗ ਪਿਆ, ਜਿਸ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾ ਦਿੱਤਾ। ਜਦੋਂ ਮਨਜਿੰਦਰ ਦੇ ਮਾਤਾ-ਪਿਤਾ ਹਸਪਤਾਲ ਆਏ ਤਾਂ ਉਸ ਦੇ ਸਹੁਰੇ ਭੱਜ ਗਏ। ਫਿਲਹਾਲ ਮਨਜਿੰਦਰ ਨੇ ਪਰਿਵਾਰ ਵਾਲਿਆਂ ਨੇ ਇਸ ਸੰਬਧੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ।
ਨਾਨਕਸ਼ਾਹੀ ਕੈਲੰਡਰ 'ਚ ਫਿਲਹਾਲ ਕੋਈ ਸੋਧ ਨਹੀਂ
NEXT STORY