ਅਬੋਹਰ(ਸੁਨੀਲ)-ਜ਼ਿਲਾ ਫਾਜ਼ਿਲਕਾ ਦੇ ਐਂਟੀ-ਫ੍ਰਾਡ ਸਟਾਫ ਮੁਖੀ ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਜਾਅਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਮੁੱਖ ਦੋਸ਼ੀ ਨਰੇਸ਼ ਕੁਮਾਰ ਗਗਨੇਜਾ ਪੁੱਤਰ ਵੇਦ ਪ੍ਰਕਾਸ਼ ਗਗਨੇਜਾ ਵਾਸੀ ਨਿਊ ਸੂਰਜ ਨਗਰੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ। ਜਾਣਕਾਰੀ ਮੁਤਾਬਕ ਨਗਰ ਥਾਣਾ ਨੰ. 1 ਦੀ ਪੁਲਸ ਨੇ ਪਿੰਡ ਚੱਕਵਾਲਾ ਵਾਸੀ ਇਕ ਵਿਅਕਤੀ ਦਾ ਝੂਠਾ ਇਕਰਾਰਨਾਮਾ ਤਿਆਰ ਕਰਕੇ ਉਸ ਦੀ ਜ਼ਮੀਨ ਨੂੰ ਹੜੱਪਣ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਜ਼ਿਲਾ ਪੁਲਸ ਕਪਤਾਨ ਸਵਪਨ ਸ਼ਰਮਾ ਨੂੰ ਰਾਮ ਚੰਦਰ ਪੁੱਤਰ ਚਾਂਦੀ ਰਾਮ ਵਾਸੀ ਚੱਕ ਵਾਲਾ ਨੇ ਦਿੱਤੇ ਸ਼ਿਕਾਇਤ-ਪੱਤਰ 'ਚ ਕਿਹਾ ਸੀ ਕਿ ਨਰੇਸ਼ ਕੁਮਾਰ ਗਗਨੇਜਾ ਪੁੱਤਰ ਵੇਦ ਪ੍ਰਕਾਸ਼ ਗਗਨੇਜਾ ਵਾਸੀ ਨਿਊ ਸੂਰਜ ਨਗਰੀ ਨੇ ਅਸ਼ਟਾਮ ਖਰੀਦ ਕੇ ਉਸ ਦਾ ਝੂਠਾ ਇਕਰਾਰਨਾਮਾ ਬਣਾ ਕੇ ਉਸ ਦੀ ਬਨਵਾਲਾ ਦੀ 36 ਕਨਾਲ ਜ਼ਮੀਨ ਦਾ ਸੌਦਾ ਆਪਣੇ ਨਾਂ ਕਰਵਾ ਲਿਆ। ਜਾਂਚ 'ਚ ਪਾਇਆ ਗਿਆ ਹੈ ਕਿ ਨਰੇਸ਼ ਗਗਨੇਜਾ ਵੱਲੋਂ ਜਾਅਲੀ ਸਾਈਨ ਕਰਕੇ ਇਕਰਾਰਨਾਮਾ ਖੁਦ ਤਿਆਰ ਕੀਤਾ ਸੀ। ਦੋਸ਼ੀ ਪਾਏ ਜਾਣ 'ਤੇ ਨਗਰ ਥਾਣਾ ਨੰ. 1 ਦੀ ਪੁਲਸ ਨੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ।
ਘਰਾਂ 'ਤੇ ਦੁਕਾਨਾਂ 'ਤੇ ਬੋਲਿਆ ਧਾਵਾ
NEXT STORY