ਅਬੋਹਰ(ਸੁਨੀਲ, ਰਹੇਜਾ)-ਅਬੋਹਰ-ਹਨੂੰਮਾਨਗੜ੍ਹ ਰੋਡ 'ਤੇ ਸਥਿਤ ਮੁਹੱਲਾ ਸੁੰਦਰ ਨਗਰੀ ਦੀ ਗਲੀ ਨੰ. 7 ਦੇ ਆਖਰੀ ਚੌਕ 'ਚ ਇਕ ਸ਼ੋਕ ਸਭਾ 'ਚ ਗਏ ਹੋਏ ਪਰਿਵਾਰ ਦੇ ਘਰ 'ਤੇ ਚੋਰਾਂ ਨੇ ਧਾਵਾ ਬੋਲ ਕੇ ਲਗਭਗ ਲੱਖਾਂ ਰੁਪਏ ਦਾ ਸਾਮਾਨ, ਲੈਪਟਾਪ, ਨਕਦੀ, ਮੋਬਾਈਲ, ਐੱਲ. ਈ. ਡੀ., ਘੜੀਆਂ ਤੇ ਚਾਂਦੀ ਦੇ ਸਿੱਕੇ ਆਦਿ ਚੋਰੀ ਕਰ ਲਏ। ਜਾਣਕਾਰੀ ਮੁਤਾਬਕ ਇਕ ਦੈਨਿਕ ਸਮਾਚਾਰ ਪੱਤਰ ਦੇ ਸੰਪਾਦਕ ਗੌਰਵ ਨਾਗਪਾਲ ਦੀ ਪਤਨੀ ਦੇ ਕਿਸੇ ਪਰਿਵਾਰ ਵਾਲੇ ਦੀ ਮੌਤ ਹੋ ਗਈ ਸੀ ਜਿਸ ਦੇ ਸਸਕਾਰ 'ਤੇ ਅੰਤਿਮ ਕਿਰਿਆ 'ਚ ਭਾਗ ਲੈਣ ਦੇ ਲਈ ਪੂਰਾ ਪਰਿਵਾਰ ਨਗਰ ਤੋਂ ਬਾਹਰ ਗਿਆ ਹੋਇਆ ਸੀ। ਚੋਰਾਂ ਨੇ ਪਿੱਛੇ ਤੋਂ ਘਰ ਦੇ ਇਕ ਛੋਟੇ ਗੇਟ ਦੇ ਉੱਪਰ ਤੋਂ ਘਰ 'ਚ ਵੜ ਕੇ ਮੇਨ ਤਾਲਾ ਤੋੜ ਕੇ ਚਾਰਾਂ ਕਮਰਿਆਂ ਦੇ ਤਾਲੇ ਤੋੜ ਲਏ ਅਤੇ ਉਥੇ ਰੱਖਿਆ ਇਕ ਲੈਪਟਾਪ, ਇਕ ਐੱਲ. ਈ. ਡੀ. 40 ਇੰਚੀ, ਇਕ ਐੱਲ. ਈ. ਡੀ. 32 ਇੰਚੀ, ਹਜ਼ਾਰਾਂ ਦੀ ਨਕਦੀ, 2-3 ਹਜ਼ਾਰ ਦੀ ਰੇਜ਼ਗਾਰੀ, ਚਾਂਦੀ ਦੇ ਸਿੱਕੇ, ਵਿਆਹ 'ਚ ਦੇਣ ਲਈ ਸੋਨੇ ਦੀ ਪਾਲਿਸ਼ ਵਾਲੀ ਘੜੀ, ਸੈਮਸੰਗ ਦਾ ਨਵਾਂ ਮੋਬਾਈਲ ਤੇ ਹੋਰ ਸਾਮਾਨ ਚੋਰੀ ਕਰ ਲਿਆ। ਇਹ ਜਾਣਕਾਰੀ ਦਿੰਦੇ ਹੋਏ ਗੌਰਵ ਨਾਗਪਾਲ ਨੇ ਦੱਸਿਆ ਕਿ ਅੱਜ ਜਦ ਉਨ੍ਹਾਂ ਨੇ ਵਾਪਸ ਆ ਕੇ ਘਰ ਦਾ ਮੇਨ ਗੇਟ ਖੋਲ੍ਹਿਆ ਤਾਂ ਦੇਖਿਆ ਕਿ ਚੋਰਾਂ ਨੇ ਘਰ ਦੇ ਚਾਰਾਂ ਕਮਰਿਆਂ ਦੇ ਤਾਲੇ ਤੋੜ ਕੇ ਪੂਰਾ ਘਰ ਖੰਗਾਲ ਕੇ ਉਪਰੋਕਤ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਕਿਹਾ ਕਿ ਅਜੇ ਕੱਪੜਿਆਂ ਤੇ ਹੋਰ ਸਾਮਾਨ ਨੂੰ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਨਗਰ ਥਾਣਾ ਪੁਲਸ ਨੂੰ ਦੇ ਦਿੱਤੀ ਗਈ ਹੈ। ਸ਼ਹਿਰ ਦੇ ਵਿਚਕਾਰ ਇਕ ਘਰ 'ਚੋਂ ਦਿਨ-ਦਿਹਾੜੇ ਚੋਰਾਂ ਵੱਲੋਂ ਦਰਵਾਜ਼ੇ ਭੰਨ ਕੇ ਕੀਮਤੀ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਰ ਦੇ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨੇੜੇ ਗ੍ਰੀਨਵਿਊ ਪਬਲਿਕ ਸਕੂਲ ਮਖ਼ੂ ਨੇ ਦੱਸਿਆ ਕਿ ਉਹ ਪਿੰਡਾਂ 'ਚ ਬੇਕਰੀ ਦਾ ਸਾਮਾਨ ਸਪਲਾਈ ਕਰਦਾ ਹੈ। ਉਸ ਦਾ ਬਾਪ ਰਿਕਸ਼ਾ ਚਲਾਉਂਦਾ ਹੈ। ਮੇਰੀ ਮਾਤਾ ਅਤੇ ਪਤਨੀ ਘਰੋਂ ਦਵਾਈ ਲੈਣ ਲਈ ਗਈਆਂ ਹੋਈਆਂ ਸਨ। ਜਿਉਂ ਹੀ ਮੈਂ ਦੁਪਹਿਰੇ ਡੇਢ ਵਜੇ ਘਰ ਆਇਆ ਤਾਂ ਦੇਖਿਆ ਕੇ ਘਰ ਦਾ ਦਰਵਾਜ਼ਾ ਭੰਨ ਕੇ ਅਣਪਛਾਤੇ ਚੋਰਾਂ ਵੱਲੋਂ ਟਰੰਕ ਦਾ ਤਾਲਾ ਤੋੜ ਕੇ ਇਕ ਸੋਨੇ ਦਾ ਸੈੱਟ, 3 ਮੁੰਦਰੀਆਂ, ਇਕ ਜੋੜੀ ਟੌਪਸ ਅਤੇ 13000 ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈ ਗਈ ਹੈ। ਉਸ ਨੇ ਹੋਰ ਕਿਹਾ ਕਿ ਜਦੋਂ ਮੈਂ ਥਾਣੇ ਤੋਂ ਬਾਅਦ ਇਸ ਚੋਰੀ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਬੰਧੀ ਪੁਲਸ ਕਰਮਚਾਰੀਆਂ ਨੂੰ ਕਿਹਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਪੂਰੀ ਕਾਰਵਾਈ ਕਰਾਂਗੇ ਪਰ ਚੋਰੀ ਸਬੰਧੀ ਸੂਚਨਾ ਪੱਤਰਕਾਰਾਂ ਨੂੰ ਨਾ ਦਿੱਤੀ ਜਾਵੇ। ਦਿਨ-ਦਿਹਾੜੇ ਇਸ ਹੋਈ ਚੋਰੀ ਦੀ ਲਿਖਤੀ ਸੂਚਨਾ ਮਿਲਣ 'ਤੇ ਮਾਮਲੇ ਦੀ ਪੜਤਾਲ ਕਰ ਰਹੇ ਹੈੱਡ ਕਾਂਸਟੇਬਲ ਰਾਜਿੰਦਰ ਸਿੰਘ ਥਾਣਾ ਮਖ਼ੂ ਨੇ ਕਿਹਾ ਕਿ ਪਰਿਵਾਰ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦੇਣ 'ਤੇ ਭਲਾ ਸਾਨੂੰ ਕੀ ਇਤਰਾਜ਼ ਹੋ ਸਕਦਾ ਹੈ?
ਪਿਛਲੇ ਕੁਝ ਦਿਨਾਂ ਤੋਂ ਹੋ ਰਹੀਆਂ ਨਗਰ 'ਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਪੁਲਸ ਦੀਆਂ ਲੱਖ ਕੋਸ਼ਿਸ਼ਾਂ ਮਗਰੋਂ ਵੀ ਜਾਰੀ ਹਨ। ਇਸੇ ਕੜੀ ਤਹਿਤ ਬੀਤੀ ਰਾਤ ਇਕ ਕਰਿਆਨੇ-ਮੋਬਾਈਲਾਂ ਦੀ ਦੁਕਾਨ 'ਚੋਂ ਚੋਰਾਂ ਨੇ ਚੋਰੀ ਕਰ ਲਈ। ਪੀੜਤ ਦੁਕਾਨ ਮਾਲਕ ਸੰਨੀ ਪੁੱਤਰ ਜੰਗੀ ਰਾਮ ਵਾਸੀ ਆਰੀਆ ਨਗਰ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਮੋਬਾਈਲ ਅਤੇ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਬੀਤੀ ਰਾਤ ਅਣਪਛਾਤੇ ਚੋਰ ਉਸ ਦੀ ਦੁਕਾਨ 'ਚੋਂ 500 ਰੁਪਏ ਦੀ ਨਕਦੀ ਸਣੇ ਕੰਪਿਊਟਰ, ਐੱਲ. ਸੀ. ਡੀ. ਆਦਿ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਨਗਰ ਥਾਣਾ ਨੰਬਰ 2 'ਚ ਦੇ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੇ ਪੁਲਸ ਕਰਮਚਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
25 ਕਰੋੜ ਦੀ ਹੈਰੋਇਨ ਬਰਾਮਦ
NEXT STORY