ਚੰਡੀਗੜ੍ਹ, (ਵਿਵੇਕ)- ਸੈਕਟਰ 38-39 ਦੇ ਲਾਈਟ ਪੁਆਇੰਟ 'ਤੇ ਸੋਮਵਾਰ ਦੇਰ ਸ਼ਾਮ ਨੂੰ ਸਰੀਰਕ ਤੌਰ 'ਤੇ ਅਸਮਰਥ 24 ਸਾਲਾ ਜਸਬੀਰ ਰਾਣਾ ਉਰਫ ਮਨੋਹਰ 'ਤੇ ਕਿਸੇ ਨੇ ਚਾਕੂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪਹੁੰਚੀ ਪੀ. ਸੀ. ਆਰ. ਨੇ ਜ਼ਖ਼ਮੀ ਨੂੰ ਸੈਕਟਰ 16 ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਓਧਰ ਥਾਣਾ 39 ਪੁਲਸ ਨੇ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਜਸਬੀਰ ਦਾ ਇਕ ਮਹੀਨੇ ਪਹਿਲਾਂ ਹੀ ਕਿਸੇ ਜਾਣ-ਪਛਾਣ ਵਾਲੇ ਨਾਲ ਵਿਵਾਦ ਹੋਇਆ ਸੀ ਅਤੇ ਉਸੇ ਨੇ ਹੀ ਜਸਬੀਰ 'ਤੇ ਹਮਲਾ ਕੀਤਾ ਹੈ।
ਵਾਹ-ਵਾਹ ਲੁੱਟਣ ਦੇ ਚੱਕਰ 'ਚ ਪੁਲਸ : ਸੂਤਰਾਂ ਮੁਤਾਬਕ ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਉਸ ਵਿਚ ਉਸਨੇ ਹੱਤਿਆ ਕਰਨ ਵਾਲੇ ਵਿਅਕਤੀ ਦਾ ਨਾਂ ਲਿਆ ਹੈ ਅਤੇ ਪੁਲਸ ਨੇ ਉਸ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਓਧਰ ਥਾਣੇ ਵਿਚ ਮੌਜੂਦ ਮ੍ਰਿਤਕ ਦੇ ਦੋਸਤਾਂ ਨੇ ਕਿਹਾ ਕਿ ਜਸਬੀਰ ਦਾ ਕਿਸੇ ਲੜਕੀ ਨਾਲ ਚੱਕਰ ਸੀ ਅਤੇ ਉਸੇ ਕਾਰਨ ਇਹ ਝਗੜਾ ਹੋਇਆ ਹੈ। ਇਸ ਗੱਲ ਦਾ ਖੁਲਾਸਾ ਤਾਂ ਦੋਸ਼ੀਆਂ ਦੇ ਗ੍ਰਿਫਤਾਰ ਹੋਣ ਦੇ ਬਾਅਦ ਹੀ ਪਤਾ ਲੱਗੇਗਾ ਪਰ ਪੁਲਸ ਇਸ ਮਾਮਲੇ ਵਿਚ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਅਗਲੇ ਦਿਨ ਪ੍ਰੈੱਸ ਕਾਨਫਰੰਸ ਕਰਕੇ ਵਾਹ-ਵਾਹ ਲੁੱਟਣ ਦੇ ਚੱਕਰ ਵਿਚ ਲੱਗੀ ਹੋਈ ਹੈ।
ਫਰਿੱਜ 'ਚ ਵਿਸਫੋਟ ਨਾਲ ਘਰ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
NEXT STORY