ਤਿਰੂਚੀ— ਤਮਿਲਨਾਡੂ ਦੇ ਤਿਰੂਚੀ ਕਸਬੇ ਦੇ ਪ੍ਰਸਿੱਧ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਮੰਗਲਵਾਰ ਨੂੰ ਇਕ ਚਿੱਠੀ ਲਿਖ ਕੇ ਸਾਰੇ ਲੋਕਾਂ ਨੂੰ ਭੇਜੀ ਗਈ। ਇਸ ਚਿੱਠੀ ਵਿਚ ਧਮਕੀ ਦਿੱਤੀ ਗਈ ਕਿ ਮੰਦਰ ਤੋਂ ਇਲਾਵਾ ਕਸਬੇ ਦੇ ਰੇਲਵੇ ਸਟੇਸ਼ਨ 'ਤੇ ਵੀ ਹਮਲਾ ਕੀਤਾ ਜਾਵੇਗਾ।
ਖਬਰ ਮਿਲਦੇ ਹੀ ਸਪੈਸ਼ਲ ਬੰਬਖੋਜੀ ਦਸਤਾ ਮੌਕੇ 'ਤੇ ਪਹੁੰਚਿਆ। ਖਬਰ ਮਿਲਦੇ ਹੀ ਪੂਰੇ ਸ਼ਹਿਰ ਵਿਚ ਤਣਾਅ ਅਤੇ ਅਫਵਾਹਾਂ ਦਾ ਮਾਹੌਲ ਪਸਰ ਗਿਆ। ਫਿਲਹਾਲ ਪੁਲਸ ਤਲਾਸ਼ੀ ਮੁਹਿੰਮ ਸ਼ੁਰੂ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਆਜ਼ਾਦੀ ਦੇ 68 ਸਾਲ ਬਾਅਦ ਵੀ ਗੁਲਾਮੀ 'ਚ ਜੀ ਰਿਹੈ ਬਚਪਨ (ਵੀਡੀਓ)
NEXT STORY