ਕਰਨਾਲ- ਕਰਨਾਲ ਦੇ ਪਿੰਡ ਸ਼ਾਮਗੜ੍ਹ ਦੇ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਸਿੱਖਿਆ ਦੇਣ ਦੀ ਬਜਾਏ ਉਨ੍ਹਾਂ ਤੋਂ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਹੈ। ਦਰਅਸਲ ਸਕੂਲ ਦੇ ਅੰਦਰ ਪਾਰਕ ਅਤੇ ਰਸੋਈ ਘਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜੇਕਰ ਮਜ਼ਦੂਰਾਂ ਦੀ ਜਗ੍ਹਾ ਛੋਟੇ-ਛੋਟੇ ਬੱਚਿਆਂ ਤੋਂ ਸਕੂਲ ਗੇਟ ਦੇ ਸਾਹਮਣੇ ਮਿੱਟੀ, ਪੱਥਰ ਅਤੇ ਇੱਟਾਂ ਉਠਾਉਣ ਦਾ ਕੰਮ ਲਿਆ ਜਾ ਰਿਹਾ ਹੈ। ਜਦੋਂ ਸਕੂਲ ਪ੍ਰਬੰਧਨ ਨੇ ਮੀਡੀਆ ਨੂੰ ਦੇਖਿਆ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਉੱਥੋਂ ਦੌੜਾ ਦਿੱਤਾ। ਦੂਜੇ ਪਾਸੇ ਇੰਨਾ ਸਭ ਕੈਮਰੇ 'ਚ ਕੈਦ ਹੋਣ ਤੋਂ ਬਾਅਦ ਵੀ ਸਕੂਲ ਦੇ ਪ੍ਰਿੰਸੀਪਲ ਆਪਣੀ ਗਲਤੀ ਮੰਨਣ ਦੀ ਬਜਾਏ ਇਸ ਨੂੰ ਸਫਾਈ ਮੁਹਿੰਮ ਦਾ ਨਾਂ ਦੇ ਰਹੇ ਹਨ।
ਆਜ਼ਾਦੀ ਦੇ 68 ਸਾਲ ਬਾਅਦ ਵੀ ਬੱਚਿਆਂ ਦਾ ਬਚਪਨ ਗੁਲਾਮੀ 'ਚ ਜੀ ਰਹੇ ਹਨ। ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲ 'ਚ ਪੜ੍ਹਾਈ ਲਈ ਭੇਜਦੇ ਹਨ ਤਾਂ ਕਿ ਉਹ ਪੜ੍ਹ-ਲਿਖ ਕੇ ਚੰਗੇ ਇਨਸਾਨ ਬਣ ਸਕੇ ਪਰ ਸਿੱਖਿਆ ਦੇ ਨਾਂ 'ਤੇ ਸਕੂਲ ਪ੍ਰਸ਼ਾਸਨ ਦਾ ਇਹ ਰਵੱਈਆ ਸ਼ਰਮਨਾਕ ਹੈ।
ਮੋਦੀ ਸਰਕਾਰ ਨੂੰ ਚਲਾ ਰਹੇ ਹਨ ਵੱਡੇ ਉਦਯੋਗਪਤੀ : ਰਾਹੁਲ
NEXT STORY