ਚੰਡੀਗੜ੍ਹ— ਅੱਜ ਪੰਜਾਬ ਦੀ ਕੈਬਨਿਟ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕਰਨ ਜਾ ਰਹੀ ਹੈ। ਇਸ ਮੀਟਿੰਗ ਵਿਚ ਹੈਵੀ ਮਸ਼ੀਨਰੀ ਅਤੇ ਜੇ. ਬੀ. ਸੀ. ਮਸ਼ੀਨਾਂ ਅਤੇ ਡੀਜਲ 'ਤੇ ਵਧੇ ਵੈਟ ਦਾ ਮੁੱਦਾ ਏਜੰਡੇ 'ਤੇ ਰਹੇਗਾ। ਗੁਆਂਢੀ ਸੂਬਿਆਂ ਵਿਚ ਵੈਟ ਘੱਟ ਹੋਣ 'ਤੇ ਪੰਜਾਬ ਵਿਚ ਗੁਆਂਢੀ ਸੂਬਿਆਂ ਤੋਂ ਮਸ਼ੀਨਰੀ ਖਰੀਦੀ ਜਾ ਰਹੀ ਹੈ, ਜਿਸ ਕਾਰਨ ਸੂਬੇ ਨੂੰ ਸਾਲਾਨਾ ਵੈਟ 'ਚ ਕਰੀਬ 500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਸੂਬੇ ਵਿਚ ਡੀਜ਼ਲ ਦੀਆਂ ਕੀਮਤਾਂ ਵੀ ਗੁਆਂਢੀ ਸੂਬਿਆਂ ਦੇ ਮੁਕਾਬਲੇ ਵਧੇਰੇ ਹਨ।
ਕੈਬਨਿਟ ਦੀ ਇਸ ਮੀਟਿੰਗ ਵਿਚ ਵੈਟ ਫੀਸਦੀ ਗੁਆਂਢੀ ਸੂਬਿਆਂ ਦੇ ਬਰਾਬਰ ਕਰਨ ਦੀ ਤਜਵੀਜ਼ ਹੋਵੇਗੀ। ਇਸ ਤੋਂ ਇਲਾਵਾ ਇਸ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀਆਂ 4 ਸੀਟਰਸ ਕੌਂਸਲਾਂ ਨੂੰ ਵੀ ਖਤਮ ਕਰਨ ਦੀ ਤਜਵੀਜ਼ ਹੈ। ਇਨ੍ਹਾਂ ਕੌਂਸਲਾਂ 'ਤੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵੀ ਲੱਗੇ ਹਨ।
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ 18 ਤੋਂ 24 ਦਸੰਬਰ ਨੂੰ ਬੁਲਾਏ ਜਾਣ 'ਤੇ ਵੀ ਵਿਚਾਰ ਕੀਤਾ ਜਾਵੇਗਾ।
ਭਗਵੰਤ ਮਾਨ ਨੇ 6 ਮਹੀਨੇ 'ਚ ਵੰਡੇ 54 ਲੱਖ, ਜਾਰੀ ਕੀਤਾ ਹਿਸਾਬ (ਦੇਖੋ ਤਸਵੀਰਾਂ)
NEXT STORY