ਅਬੋਹਰ (ਰਹੇਜਾ) : ਦਹੇਜ ਦੀ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਵਲੋਂ ਇਕ ਵਿਆਹੁਤਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਬਾਅਦ ਵਿਚ ਜ਼ਖਮੀ ਹਾਲਤ ਵਿਚ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਸਿਮਰਨ ਪੁੱਤਰੀ ਮਿਲਖਰਾਜ ਵਾਸੀ ਗੋਬਿੰਦ ਨਗਰੀ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸਦਾ ਵਿਆਹ ਨਾਨਕ ਨਗਰੀ ਗਲੀ ਵਾਸੀ ਵਿਪਨ ਮੁਟਨੇਜਾ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਨੇ ਦਹੇਜ ਦੀ ਮੰਗ ਨੂੰ ਲੈ ਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਕਈ ਵਾਰ ਪੰਚਾਇਤ ਹੋਣ ਦੇ ਬਾਅਦ ਵੀ ਸਹੁਰਾ ਪੱਖ ਦਹੇਜ ਲਈ ਬੇਜਿੱਦ ਰਿਹਾ।
ਬੀਤੀ ਸ਼ਾਮ ਉਨ੍ਹਾਂ ਨੇ ਉਸ ਨੂੰ ਕੁੱਟਮਾਰ ਕਰ ਘਰੋਂ ਕੱਢ ਦਿੱਤਾ। ਇਸ ਤੋਂ ਇਸ ਦੀ ਜਾਣਕਾਰੀ ਪੇਕੇ ਧਿਰ ਦੇ ਲੋਕਾਂ ਨੂੰ ਦਿੱਤੀ ਗਈ ਜਿਸ ਤੋ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਾਮਲੇ ਦੀ ਜਾਣਕਾਰੀ ਨਗਰ ਥਾਣਾ ਨੰਬਰ 1 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਵਲ੍ਹੋਂ ਜਾਂਚ ਜਾਰੀ ਹੈ।
ਆਈਐੱਸਆਈਐੱਸ. ਵੱਲੋਂ ਬੰਧਕ ਬਣਾਏ ਗਏ 40 ਭਾਰਤੀਆਂ ਬਾਰੇ ਰਿਪੋਰਟ ਦੇ ਭਾਰਤ ਸਰਕਾਰ- ਅਮਰਿੰਦਰ
NEXT STORY