ਪਠਾਨਕੋਟ (ਸ਼ਾਰਦਾ)-ਐਸ.ਐਸ.ਪੀ. ਰਕੇਸ਼ ਕੌਸ਼ਲ ਦੇ ਨਿਰਦੇਸ਼ਾਂ ’ਤੇ ਗੈਰ ਸਮਾਜਿਕ ਅਨਸਰਾਂ ਦੇ ਵਿਰੁੱਧ ਛੇੜੀ ਗਈ ਮੁਹਿੰਮ ਦੇ ਤਹਿਤ ਡਿਵੀਜਨ ਨੰ.1 ਦੀ ਪੁਲਸ ਨੇ ਥਾਣਾ ਮੁਖੀ ਵਿਪਨ ਕੁਮਾਰ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਸਥਾਨਕ ਰੇਲਵੇ ਰੋਡ ਸਥਿਤ ਇਕ ਦੁਕਾਨ ’ਤੇ ਛਾਪੇਮਾਰੀ ਕਰਕੇ ਪੰਬਾਦੀਸ਼ੁਦਾ ਇੰਨਸਾਸ ਰਾਈਫ਼ਲ ਦਾ ਮੈਗਜੀਨ, ਦੋ ਬੁਲੇਟਪਰੂਫ਼ ਜੈਕੇਟਾਂ ਅਤੇ ਬੁਲੇਟ ਪਰੂਫ਼ ਕੈਂਪ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਿਟੀ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਇੰਦਰਾ ਕਲੋਨੀ ਮੁਹੱਲੇ ਦਾ ਵਾਸੀ ਗੌਰਵ ਮਹਾਜਨ ਪੁੱਤਰ ਸਤੀਸ਼ ਮਹਾਜਨ ਆਪਣੀ ਰੇਲਵੇ ਰੋਡ ’ਤੇ ਕਬਾੜ ਦਾ ਕੰਮ ਕਰਦਾ ਹੈ ਅਤੇ ਸੈਨਾ ਦਾ ਪਾਬੰਦੀਸ਼ੁਦਾ ਸਾਮਾਨ ਵੇਚਦਾ ਹੈ। ਸੂਚਨਾ ਦੇ ਅਧਾਰ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਅਰੋਪੀ ਨੂੰ ਉਪਰੋਕਤ ਸਾਮਾਨ ਸਣੇ ਕਾਬੂ ਕਰ ਲਿਆ।
ਡੀ.ਐਸ.ਪੀ. ਨੇ ਦੱਸਿਆ ਕਿ ਪੁਲਸ ਨੇ ਅਰੋਪੀ ਦੇ ਵਿਰੁੱਧ ਮੁਕੱਦਮਾ ਨੰ.103, 25/54/59 ਆਰਮਸ ਐਕਟ, ਧਾਰਾ 411, 414 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਰੋਪੀ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਜਦੋਂ ਕੋਈ ਗਾਹਕ ਉਪਰੋਕਤ ਸਮੱਗਰੀ ਦੀ ਮੰਗ ਕਰਦਾ ਸੀ ਤਾਂ ਉਹ ੳੁੱਧਮਪੁਰ ਤੋਂ ‘ਸਿੰਘ ਸਾਹਿਬ’ ਨਾਮਕ ਕਬਾੜੀਆ ਤੋਂ ਮੰਗਵਾਉਂਦਾ ਸੀ।
ਡੀ.ਐਸ.ਪੀ. ਨੇ ਦੱਸਿਆ ਕਿ ਅਰੋਪੀ ਨੂੰ ਬੁੱਧਵਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਗੋਰਖਧੰਧੇ ਵਿਚ ਸ਼ਾਮਲ ਅਨ੍ਹਸਰ ਜੋ ਸੈਨਾ ਦਾ ਪਾਬੰਦੀਸ਼ੁਦਾ ਸਾਮਾਨ ਆਮ ਲੋਕਾਂ ਨੂੰ ਵੇਚ ਰਹੇ ਹਨ, ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਸੈਨਾ ਨਾਲ ਜੁੜੀਆਂ ਵਸਤੂਆਂ ਨੂੰ ਵੇਚਣ ’ਤੇ ਸਖ਼ਤ ਪਾਬੰਦੀ ਲਗਾਈ ਗਈ ਹੈ ਇਸ ਦੇ ਬਾਵਜੂਦ ਵੀ ਇਹ ਗੋਰਖਧੰਧਾ ਜਾਰੀ ਹੈ। ਹੁਣ ਉਪਰੋਕਤ ਖੁਲਾਸਾ ਹੋਣ ’ਤੇ ਖੂਫ਼ੀਆ ਏਜੰਸੀ ਸਰਗਰਮ ਹੋ ਗਈ ਕਿ ਸੈਨਾ ਨਾਲ ਜੁੜਿਆ ਪਾਬੰਦੀਸ਼ੁਦਾ ਸਾਮਾਨ ਕਿਥੋਂ ਆਉਂਦਾ ਹੈ ਅਤੇ ਵਿਕਣ ਦੇ ਬਾਅਦ ਕਿਥੇ ਜਾਂਦਾ ਹੈ?
ਕਲਯੁੱਗੀ ਪੁੱਤ ਦਾ ਕਾਰਾ, ਮਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ
NEXT STORY