ਦਸੂਹਾ (ਝਾਵਰ)-ਥਾਣਾ ਦਸੂਹਾ ਦੇ ਪਿੰਡ ਘੋਗਰਾ ਵਿਖੇ ਇਕ ਕਲਯੁੱਗੀ ਪੁੱਤ ਵਲੋਂ ਆਪਣੀ ਬਜ਼ੁਰਗ ਮਾਂ ਦੇ ਕੇਸ ਫੜ ਕੇ ਘਸੀਟਣ ਅਤੇ ਉਸ ਨਾਲ ਕੁੱਟਮਾਰ ਕਰਨ 'ਤੇ ਦਸੂਹਾ ਪੁਲਸ ਨੇ ਉਕਤ ਬਜ਼ੁਰਗ ਔਰਤ ਦੀ ਸ਼ਿਕਾਇਤ 'ਤੇ ਉਸਦੇ ਪੁੱਤਰ ਦਲੇਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਸ਼ਵਨੀ ਕੁਮਾਰੀ ਸ਼ਰਮਾ ਨੇ ਦੱਸਿਆ ਕਿ ਬਜ਼ੁਰਗ ਔਰਤ ਗੁਰਮੀਤ ਕੌਰ ਵਿਧਵਾ ਪ੍ਰੀਤਮ ਵਾਸੀ ਘੋਗਰਾ ਆਪਣੇ ਵੱਡੇ ਲੜਕੇ ਸੁਖਵੀਰ ਪਾਲ ਸਿੰਘ ਦੇ ਕੋਲ ਰਹਿੰਦੀ ਹੈ ਅਤੇ ਉਸਦੇ ਪਤੀ ਨੇ ਮਰਨ ਤੋਂ ਪਹਿਲਾਂ ਹੀ ਆਪਣੀ ਜ਼ਮੀਨ ਦੋਵੇਂ ਲੜਕਿਆਂ ਨੂੰ ਵੰਡ ਦਿੱਤੀ ਸੀ ਅਤੇ 2 ਕਨਾਲ ਜ਼ਮੀਨ ਉਸ ਨੇ ਆਪਣੀ ਪਤਨੀ ਦੇ ਨਾਂ ਕਰ ਦਿੱਤੀ ਸੀ। ਇਸ 2 ਕਨਾਲ ਜ਼ਮੀਨ ਨੂੰ ਲੈ ਕੇ ਉਸਦਾ ਪੁੱਤਰ ਉਸ ਨਾਲ ਝਗੜਦਾ ਰਹਿੰਦਾ ਸੇ।
ਇਸ ਸਬੰਧ ਵਿਚ ਜਦੋਂ ਬਜ਼ੁਰਗ ਔਰਤ ਗੁਰਮੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੁਖੀ ਮਨ ਨਾਲ ਕਿਹਾ ਕਿ ਉਸਦਾ ਛੋਟਾ ਪੁੱਤਰ ਦਲੇਰ ਸਿੰਘ ਮੈਨੂੰ ਵਾਲਾਂ ਤੋਂ ਫੜ੍ਹ ਕੇ ਘਰੋਂ ਘਸੀਟ ਕੇ ਬਾਹਰ ਲੈ ਗਿਆ ਅਤੇ ਮੈਨੂੰ ਠੁੱਡ ਵੀ ਮਾਰੇ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਜਦੋਂ ਕਿ ਵੱਡਾ ਪੁੱਤਰ ਜੋ ਮੇਰੀ ਸੇਵਾ ਕਰਦਾ ਹੈ, ਉਸ ਨੂੰ ਵੀ ਇਸ ਨੇ ਮੰਦਾ ਬੋਲਿਆ ਅਤੇ ਕੁੱਟਮਾਰ ਕੀਤੀ। ਪੁਲਸ ਨੇ ਇਸ ਸਬੰਧ ਵਿਚ ਦਲੇਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਨਹੀਂ ਮਿਟੀ ਦਾਜ ਦੀ ਭੁੱਖ, ਘਰ ਇੱਜ਼ਤ ਨੂੰ ਕੀਤਾ ਘਰੋਂ ਬੇਘਰ
NEXT STORY