ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਪੀਲੀ ਧਾਤ ਦੀ ਚਮਕ ਫਿੱਕੀ ਪੈਣ ਅਤੇ ਘਰੇਲੂ ਪੱਧਰ 'ਤੇ ਗਾਹਕੀ ਕਮਜ਼ੋਰ ਪੈਣ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 20 ਰੁਪਏ ਟੁੱਟ ਕੇ 26880 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਜਦੋਂਕਿ ਉਦਯੋਗਿਕ ਮੰਗ ਮਜ਼ਬੂਤ ਹੋਣ ਨਾਲ ਚਾਂਦੀ 175 ਰੁਪਏ ਚਮਕ ਕੇ 37200 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੋਨਾ ਹਾਜ਼ਰ 0.13 ਫੀਸਦੀ ਫਿਸਲ ਕੇ 1199.15 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਜਦੋਂਕਿ ਪਿਛਲੇ ਸੈਸ਼ਨ ਵਿਚ ਇਸ 'ਚ 0.3 ਫੀਸਦੀ ਦੀ ਬੜ੍ਹਤ ਦਰਜ ਕੀਤੀ ਗਈ ਸੀ।
ਡੀਲਰਾਂ ਦੇ ਮੁਤਾਬਕ ਤੀਜੀ ਤਿਮਾਹੀ ਵਿਚ ਅਮਰੀਕਾ ਦੀ ਵਿਕਾਸ ਦਰ ਪਿਛਲੇ ਮਹੀਨੇ ਦੀ 3.5 ਫੀਸਦੀ ਦੇ ਮੁਕਾਬਲੇ 'ਚ ਵੱਧ ਕੇ 3.9 ਫੀਸਦੀ 'ਤੇ ਪਹੁੰਚਣ ਨਾਲ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ ਵਿਚ ਛੇਤੀ ਵਾਧਾ ਕਰਨ ਦੇ ਖਦਸ਼ੇ ਨਾਲ ਨਿਵੇਸ਼ਕਾਂ ਦੇ ਪੀਲੀ ਧਾਤ ਤੋਂ ਦੂਰੀ ਬਣਾਉਣ ਦੀ ਵਜ੍ਹਾ ਨਾਲ ਇਸ ਦੀ ਕੀਮਤ ਵਿਚ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦੌਰਾਨ ਸੰਸਾਰਕ ਪੱਧਰ 'ਤੇ ਚਾਂਦੀ ਹਾਜ਼ਰ ਵੀ 0.24 ਫੀਸਦੀ ਟੁੱਟ ਕੇ 16.61 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਭਾਰਤ 'ਚ ਅੱਜ ਲਾਂਚ ਹੋਵੇਗਾ ਮਾਈਕਰੋਸਾਫਟ ਬ੍ਰਾਂਡ ਵਾਲਾ ਪਹਿਲਾ ਲੂਮਿਆ
NEXT STORY