ਨਵੀਂ ਦਿੱਲੀ- ਟਾਇਰ ਕੰਪਨੀ ਐੱਮ.ਆਰ.ਐੱਫ. ਲਿਮਟਿਡ ਨੂੰ 30 ਸਤੰਬਰ, 2014 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ 316.91 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਜੋ ਬੀਤੇ ਸਾਲ ਦੀ ਇਸੇ ਸਮਾਂ ਮਿਆਦ ਵਿਚ ਹੋਏ 184.10 ਕਰੋੜ ਰੁਪਏ ਦੇ ਸ਼ੁੱਧ ਲਾਭ ਦੇ ਮੁਕਾਬਲੇ 72 ਫੀਸਦੀ ਵੱਧ ਹੈ। ਇਸੇ ਤਿਮਾਹੀ 'ਚ ਕੰਪਨੀ ਦੀ ਸ਼ੁੱਧ ਵਿਕਰੀ ਵੱਧ ਕੇ 3,359.91 ਕਰੋੜ ਰੁਪਏ ਪਹੁੰਚ ਗਈ ਜੋ ਬੀਤੇ ਸਾਲ ਦੀ ਇਸੇ ਸਮਾਂ ਮਿਆਦ ਵਿਚ 3,145.70 ਕਰੋੜ ਰੁਪਏ ਸੀ। ਐੱਮ.ਆਰ.ਐੱਫ. ਸਤੰਬਰ-ਅਕਤੂਬਰ ਸਮਾਂ ਮਿਆਦ ਨੂੰ ਬੀਤੇ ਸਾਲ ਦੇ ਤੌਰ 'ਤੇ ਲੈ ਕੇ ਚਲਦੀ ਹੈ। ਚੇਨਈ ਸਥਿਤ ਟਾਇਰ ਵਿਨਿਰਮਾਤਾ ਨੇ 30 ਸਤੰਬਰ ਨੂੰ ਖਤਮ ਹੋਏ ਮਾਲੀ ਸਾਲ 'ਚ 897.89 ਕਰੋੜ ਰੁਪਏ ਸ਼ੁੱਧ ਲਾਭ ਕਮਾਇਆ ਜੋ ਇਸ ਤੋਂ ਪਿਛਲੇ ਸਾਲ ਵਿਚ ਹੋਏ 802.21 ਕਰੋੜ ਰੁਪਏ ਦੇ ਮੁਕਾਬਲੇ 11.92 ਫੀਸਦੀ ਵੱਧ ਹੈ।
ਭਾਰਤ 'ਚ ਲਾਂਚ ਹੋਇਆ ਮਾਈਕਰੋਸਾਫਟ ਬ੍ਰਾਂਡ ਵਾਲਾ ਪਹਿਲਾ ਲੂਮਿਆ
NEXT STORY