ਸਮਾਣਾ (ਦਰਦ, ਅਸ਼ੋਕ)-ਸਮਾਣਾ-ਪਟਿਆਲਾ ਸੜਕ 'ਤੇ ਸਥਿਤ ਪਿੰਡ ਚੌਂਹਠਖੇੜੀ ਦੇ ਖੇਤਾਂ ਵਿਚ ਇਕ ਵਿਅਕਤੀ ਦੀ ਸ਼ੱਕੀ ਹਾਲਤ 'ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਸੂਬੇ ਦੇ ਪਿੰਡ ਅਮਰਗੜ੍ਹ ਗਾੜੀਆ ਗਲੀ ਨੰਬਰ 11 (ਕੈਥਲ) ਦਾ ਰਹਿਣ ਵਾਲਾ ਨੌਜਵਾਨ ਹਰਵਿੰਦਰ ਸਿੰਘ ਆਪਣੇ ਨਾਨਕੇ ਪਿੰਡ ਢੈਂਠਲ ਵਿਚ ਮਾਮਲੇ ਕੋਲ ਡੀ. ਜੇ. ਦਾ ਕੰਮ ਸਿੱਖਣ ਆਇਆ ਹੋਇਆ ਸੀ। ਪਰਿਵਾਰ ਮੁਤਾਬਕ ਹਰਵਿੰਦਰ ਸਿੰਘ 24 ਨਵੰਬਰ ਨੂੰ ਮੋਟਰਸਾਈਕਲ 'ਤੇ ਕਿਸੇ ਕੰਮ ਪਟਿਆਲਾ ਗਿਆ ਸੀ ਅਤੇ ਮੁੜ ਕੇ ਨਹੀਂ ਆਇਆ।
ਪਿੰਡ ਚੌਂਹਠਖੇੜੀ ਦੇ ਖੇਤਾਂ ਨੇੜੇ ਬੀਤੇ ਦਿਨ ਹਰਵਿੰਦਰ ਸਿੰਘ ਦਾ ਮੋਟਰਸਾਈਕਲ ਤੇ ਨੇੜੇ ਹੀ ਖੇਤ ਵਿਚ ਉਸਦੀ ਲਾਸ਼ ਮਿਲੀ। ਸੂਚਨਾ ਮਿਲਣ 'ਤੇ ਥਾਣਾ ਸਦਰ ਦੇ ਐੱਸ. ਆਈ. ਹਰੀਪਾਲ ਸਿੰਘ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ। ਮ੍ਰਿਤਕ ਦੇ ਵਾਰਸਾਂ ਨੇ ਪੁਲਸ ਨੂੰ ਦਿੱਤੇ ਬਿਆਨਾ ਵਿਚ ਹਰਵਿੰਦਰ ਦੀ ਮੌਤ ਨੂੰ ਸ਼ੱਕੀ ਦੱਸਿਆ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਜਲੰਧਰ ਪੁਲਸ ਨੂੰ ਚਾਹੀਦੀ ਹੈ ਸਵਿਫਟ ਕਾਰ! (ਵੀਡੀਓ)
NEXT STORY