ਜਲੰਧਰ : ਜਲੰਧਰ ਦੀਆਂ ਸੜਕਾਂ 'ਤੇ ਘੁੰਮਦੀ ਚਿੱਟੇ ਰੰਗ ਦੀ ਸਵਿਫਟ ਕਾਰ ਦਾ ਖੌਫ ਲੋਕਾਂ ਦੇ ਮਨਾਂ 'ਚ ਬੈਠਾ ਹੋਇਆ ਹੈ। ਜੀ ਹਾਂ, ਜਲੰਧਰ 'ਚ ਪਿਛਲੇ ਇਕ ਹਫਤੇ ਦੌਰਾਨ ਸਵਿਫਟ ਕਾਰ ਸਵਾਰ ਲੁਟੇਰਿਆਂ ਨੇ ਲੁੱਟ ਦੀਆਂ ਚਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸ ਤੋਂ ਬਾਅਦ ਜਲੰਧਰ ਦੇ ਲੋਕਾਂ ਵਿਚ ਸਵਿਫਟ ਕਾਰ ਦੀ ਦਹਿਸ਼ਤ ਸਾਫ ਦੇਖਣ ਨੂੰ ਮਿਲ ਰਹੀ ਹੈ।
ਦੂਜੇ ਪਾਸੇ ਇਸ ਪੂਰੇ ਮਾਮਲੇ 'ਚ ਜਲੰਧਰ ਕਮਿਸ਼ਨਰੇਟ ਪੁਲਸ ਦਾ ਕਹਿਣਾ ਹੈ ਕਿ ਸਵਿਫਟ ਕਾਰ ਲੁਟੇਰਿਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬਹਰਹਾਲ ਜਲੰਧਰ ਦੇ ਲੋਕਾਂ 'ਚ ਇਹ ਖੌਫ ਇਸ ਕਦਰ ਬੈਠ ਗਿਆ ਹੈ ਕਿ ਲੋਕ ਰਾਤ ਨੂੰ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਪੁਲਸ ਤੋਂ ਤਾਂ ਜਿਵੇਂ ਲੋਕਾਂ ਦਾ ਵਿਸ਼ਵਾਸ ਹੀ ਉਠ ਚੁੱਕਾ ਹੈ।
ਨਾਜਾਇਜ਼ ਸ਼ਰਾਬ ਸਮੇਤ ਮਹਿਲਾ ਗ੍ਰਿਫ਼ਤਾਰ
NEXT STORY