ਬੇਂਗਲੂਰ- ਭਾਰਤੀ ਸਾਫਟਵੇਅਰ ਉਦਯੋਗ ਨੂੰ ਉਤਸ਼ਾਹਤ ਕਰਨ ਨੂੰ ਲੈ ਕੇ ਏ.ਆਰ ਨਾਰਾਇਣ ਮੂਰਤੀ ਨੇ ਬੁੱਧਵਾਰ ਨੂੰ ਇਸ ਖੇਤਰ ਵਿਚ ਭਾਰਤ ਦੀ ਸਫਲਤਾ ਨੂੰ 'ਵਿਸ਼ਵ ਦੇ ਕਾਰਖਾਨੇ' ਦੇ ਤੌਰ 'ਤੇ ਚੀਨ ਦੇ ਉਭਰਨ ਦੇ ਬਰਾਬਰ ਮੰਨਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਸਭ ਤੋਂ ਜ਼ਿਆਦਾ ਰੋਜ਼ਾਗਾਰ ਸਿਰਜਨ ਦੇ ਮਾਮਲੇ ਵਿਚ ਸਾਫਟਵੇਅਰ ਉਦਯੋਗ ਨੇ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਸਾਫਟਵੇਅਰ ਉਦਯੋਗ ਵਿਚ ਲਗਭਗ 32 ਲੱਖ ਲੋਕ ਲੱਗੇ ਹਨ ਅਤੇ ਹਰ ਸਾਲ 2 ਲੱਖ ਲੋਕ ਇਸ ਨਾਲ ਜੁੜ ਰਹੇ ਹਨ। ਸਾਲ 1981 ਵਿਚ ਪੰਜ ਲੋਕਾਂ ਦੇ ਨਾਲ ਇਨਫੋਸਿਸ ਦੀ ਸਥਾਪਨਾ ਕਰਨ ਵਾਲੇ ਮੂਰਤੀ ਨੇ ਕਿਹਾ ਕਿ ਵਰਤਮਾਨ ਸਮੇਂ ਵਿਚ ਟੀ.ਸੀ.ਐੱਸ., ਕਾਗਨਿਜੈਂਟ, ਇਨਫੋਸਿਸ ਅਤੇ ਵਿਪ੍ਰੋ ਦੇਸ਼ 'ਚ ਉੱਚ ਗੁਣਵੱਤਾ ਅਤੇ ਬੇਹੱਦ ਮੋਟੀ ਤਨਖਾਹ 'ਤੇ ਲੋਕਾਂ ਨੂੰ ਨੌਕਰੀ 'ਤੇ ਰੱਖ ਰਹੇ ਹਨ।
ਰੁਪਿਆ ਤਿੰਨ ਪੈਸੇ ਮਜ਼ਬੂਤ
NEXT STORY