ਮੁੰਬਈ- ਬਰਾਮਦਕਾਰ ਕੰਪਨੀਆਂ ਅਤੇ ਬੈਂਕਰਾਂ ਦੀ ਡਾਲਰ ਵਿਕਰੀ ਨਾਲ ਬੁੱਧਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ ਤਿੰਨ ਪੈਸੇ ਸੁਧਰ ਕੇ 61.84 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਪਿਛਲੇ ਕਾਰੋਬਾਰੀ ਦਿਨ 'ਤੇ ਇਹ 61.87 ਰੁਪਏ ਪ੍ਰਤੀ ਡਾਲਰ ਰਿਹਾ ਸੀ।
ਸ਼ੁਰੂਆਤੀ ਕਾਰੋਬਾਰ ਵਿਚ 6 ਪੈਸੇ ਦੀ ਬੜ੍ਹਤ ਲੈ ਕੇ 61.81 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਿਆ ਰੁਪਿਆ ਸੈਸ਼ਨ ਦੇ ਦੌਰਾਨ ਗਾਹਕੀ ਹੋਣ ਨਾਲ 61.86 ਰੁਪਏ ਪ੍ਰਤੀ ਡਾਲਰ ਦੇ ਘੱਟੋ-ਘੱਟ ਪੱਧਰ 'ਤੇ ਆ ਗਿਆ। ਹਾਲਾਂਕਿ ਇਹ ਪਿਛਲੇ ਦਿਨ ਦੇ 61.87 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੋਂ ਘੱਟ ਹੈ। ਵਿਕਰੀ ਦੇ ਦਮ 'ਤੇ ਇਹ 61.77 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਉੱਚੇ ਪੱਧਰ 'ਤੇ ਵੀ ਗਿਆ।
ਅੰਤ ਵਿਚ ਪਿਛਲੇ ਦਿਨ ਦੇ ਮੁਕਾਬਲੇ ਤਿੰਨ ਪੈਸੇ ਮਜ਼ਬੂਤ ਹੋ ਕੇ 61.87 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਡੀਲਰਾਂ ਦੇ ਮੁਤਾਬਕ ਸ਼ੇਅਰ ਬਾਜ਼ਾਰਾਂ ਵਿਚ ਰੌਣਕ ਪਰਤਣ ਨਾਲ ਹੀ ਦੁਨੀਆ ਦੀਆਂ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਵਿਚ ਡਾਲਰ ਦੇ ਕਮਜ਼ੋਰ ਪੈਣ ਨਾਲ ਰੁਪਏ ਨੂੰ ਮਜ਼ਬੂਤੀ ਮਿਲੀ।
ਮੁਰਗੇ ਦੀ ਲੱਤ ਦੀ ਦਰਾਮਦ ਨਾਲ ਪੋਲਟ੍ਰੀ ਉਦਯੋਗ ਪ੍ਰਭਾਵਿਤ
NEXT STORY