ਮਹਿਲਾਵਾਂ ਦੀ ਪ੍ਰਜਨਨ ਸਮਰੱਥਾ ’ਤੇ ਹਰ ਕਿਸੇ ਦੀ ਆਪਣੀ ਰਾਏ ਹੈ। ਜੋਹੋ ਦੇ ਸ਼੍ਰੀਧਰ ਵੇਂਬੂ ਨੇ ਹਾਲ ਹੀ ’ਚ ਇਸ ਵਿਸ਼ੇ ’ਤੇ ਆਪਣੀ ਰਾਏ ਦਿੰਦੇ ਹੋਏ ਮਹਿਲਾਵਾਂ ਨੂੰ ਸਲਾਹ ਦਿੱਤੀ ਕਿ ਉਹ 20 ਦੀ ਉਮਰ ’ਚ ਹੀ ਬੱਚੇ ਪੈਦਾ ਕਰ ਲੈਣ, ਨਾ ਕਿ ਇਸ ਫੈਸਲੇ ਨੂੰ ਢਾਲਣ। ਮਹਿਲਾਵਾਂ ਨੂੰ ਪ੍ਰਜਨਨ ਸੰਬੰਧੀ ਗਿਆਨ ਦੇਣਾ ਕੋਈ ਨਵੀਂ ਗੱਲ ਨਹੀਂ ਹੈ। ਗਰਭਨਿਰੋਧਕ ਦੀ ਘਾਟ ਦੇ ਦੌਰ ’ਚ, ਇਸ ਦਾ ਮਤਲਬ ਸੀ ਕੁਆਰੀਆਂ ਨੌਜਵਾਨ ਕੁੜੀਆਂ ਦਾ ਜਲਦੀ ਵਿਆਹ ਕਰ ਦੇਣਾ ਅਤੇ ਕ੍ਰਕਿਟ ਟੀਮ ਦੇ ਆਕਾਰ ਦੇ ਪਰਵਿਾਰ ਪੈਦਾ ਕਰਨਾ। ਅਸਲ ’ਚ ਕੋਈ ਬਦਲ ਨਹੀਂ ਸੀ, ਇਹ ਪ੍ਰਜਾਤੀ ਦੀ ਹੋਂਦ ਦਾ ਸਵਾਲ ਸੀ।
ਫਿਰ ਵੀ ਅਸੀਂ ਬੀਮਾਰੀਆਂ ਨੂੰ ਰੋਕਣ ਦੇ ਤਰੀਕੇ ਲੱਭੇ, ਇੱਥੋਂ ਤੱਕ ਕਿ ਕੁਝ ਨੂੰ ਖਤਮ ਵੀ ਕਰ ਦਿੱਤਾ। ਜੋ ਬੱਚੇ ਪਹਿਲੇ ਜਨਮ ਦੇ ਸਮੇਂ ਜਾਂ ਨਵਜਾਤ ਅਵਸਥਾ ’ਚ ਹੀ ਮਰ ਜਾਂਦੇ ਸਨ, ਉਹ ਨਹੀਂ ਮਰਨ ਲੱਗੇ। ਜੋ ਬਾਲਗ 60 ਸਾਲ ਦੀ ਉਮਰ ’ਚ ਰਿਟਾਇਰ ਹੁੰਦੇ ਸਨ ਅਤੇ ਜੇਕਰ ਖੁਸ਼ਕਿਸਮਤ ਹੁੰਦੇ ਤਾਂ 70 ਸਾਲ ਦੀ ਉਮਰ ਤੱਕ ਪਹੁੰਚ ਜਾਂਦੇ ਸਨ, ਉਹ ਹੁਣ 100 ਸਾਲ ਿਜਊਣ ਦਾ ਟੀਚਾ ਰੱਖਦੇ ਹਨ। ਆਬਾਦੀ ਦਾ ਅੰਕੜਾ ਲੱਖਾਂ ਤੋਂ ਵਧ ਕੇ ਇਕ ਅਰਬ ਤੋਂ ਜ਼ਿਆਦਾ ਹੋ ਗਿਆ, ਸੰਖੇਪ ਤੌਰ ’ਤੇ ਕਹੀਏ ਤਾਂ 1.4 ਅਰਬ।
ਹੁਣ, ਅਰਥਸ਼ਾਸਤਰੀ ਅਤੇ ਵਿਚਾਰ-ਸੰਸਥਾਵਾਂ ਚਿਤਾਵਨੀ ਦੇ ਰਹੀਆਂ ਹਨ ਕਿ ਸਾਡਾ ਆਬਾਦੀ ਸੰਬੰਧੀ ਲਾਭ ਅੰਸ਼ ਆਬਾਦੀ ਗਿਰਾਵਟ ’ਚ ਬਦਲ ਰਿਹਾ ਹੈ। ਸਾਡੇ ’ਚੋਂ ਜੋ ਲੋਕ ਅਜਿਹੇ ਯੁੱਗ ’ਚ ਪਲੇ-ਵਧੇ ਹਨ, ਜਿੱਥੇ ਸਰਕਾਰ ਨੇ ‘ਹਮ ਦੋ ਹਮਾਰੇ ਦੋ’ ਨੂੰ ਆਦਰਸ਼ ਦੇ ਰੂਪ ’ਚ ਬੜ੍ਹਾਵਾ ਦਿੱਤਾ, ਉਨ੍ਹਾਂ ਲਈ ਇਹ ਗੱਲ ਸੁਭਾਵਕਿ ਤੌਰ ’ਤੇ ਭੁਲੇਖੇ ’ਚ ਪਾਉਣ ਵਾਲੀ ਹੈ। ਫਿਰ ਆਬਾਦੀ ਨੂੰ ਇਕ ‘ਸਮੱਸਿਆ’ ਦੇ ਰੂਪ ’ਚ ਵੇਚਿਆ ਗਿਆ ਅਤੇ ਨਿਰੋਧ ਨੂੰ ਰਾਮਬਾਣ ਦੇ ਰੂਪ ’ਚ ਪੇਸ਼ ਕੀਤਾ ਗਿਆ।
ਹੁਣ ਗੱਲ ਕਰਦੇ ਹਾਂ ‘ਜਨਰੇਸ਼ਨ ਐਕਸ’ ਦੀ, ਜੋ 1990 ਦੇ ਦਹਾਕੇ ’ਚ ਵਿਆਹ ਲਈ ਤਿਆਰ ਹੋਈ। ਐਤਵਾਰ ਦੀਆਂ ਅਖਬਾਰਾਂ ’ਚ ਅੱਧੇ ਤੋਂ ਵੱਧ ਸੰਕੇਤਕ ਭਾਸ਼ਾ ’ਚ ਲਿਖੇ ਵਿਆਹ ਸੰਬੰਧੀ ਵਿਗਿਆਪਨ ਭਰੇ ਰਹਿੰਦੇ ਸਨ। ਆਈ. ਆਈ. ਐੱਮ. ਅਹਿਮਦਾਬਾਦ ਦੇ 1993 ਬੈਚ (ਜਿਸ ’ਚ ਮੈਂ ਵੀ ਸ਼ਾਮਲ ਹਾਂ) ਕੋਲ ‘ਪ੍ਰੇਮ ਵਿਆਹ’ ਜਾਂ ‘ਤੈਅਸ਼ੁਦਾ ਵਿਆਹ’ ਦਾ ਬਦਲ ਸੀ। ‘ਮੈਂ ਵਿਆਹ ਨਹੀਂ ਕਰਾਂਗਾ’ ਵਰਗਾ ਕੋਈ ਬਦਲ ਸੀ ਹੀ ਨਹੀਂ।
ਵਿਆਹ ਤੋਂ ਬਾਅਦ ਤੁਸੀਂ 2 ਤੋਂ 5 ਸਾਲ ਦੇ ਅੰਦਰ ਖੁਸ਼ਖਬਰੀ ਸੁਣਾ ਦਿੰਦੇ ਸੀ। ਸਾਡੇ ’ਚੋਂ ਕਈ ਲੋਕ ‘ਸਾਡੇ ਦੋ’ ਤੋਂ ‘ਸਾਡਾ ਇਕ’ ’ਤੇ ਪਹੁੰਚ ਗਏ। ਲੜਕਾ ਹੋਵੇ ਜਾਂ ਲੜਕੀ, ਕੋਈ ਵੀ ਚੱਲੇਗਾ। ਤਾਂ ਅਗਲੀ ਪੀੜ੍ਹੀ ਲਈ ਇਕੋ-ਇਕ ਤਾਰਕਕਿ ਗਿਣਤੀ ਜ਼ੀਰੋ ਹੋ ਸਕਦੀ ਸੀ ਅਤੇ ਹੁਣ ਜਦੋਂ ਤੁਸੀਂ ਸਵਾਈਪ ਕਰਕੇ ਆਪਣੀ ਜ਼ਿੰਦਗੀ ਜੀਅ ਸਕਦੇ ਹੋ ਤਾਂ ਵਿਆਹ ਕਰਾਉਣ ਦੀ ਲੋੜ ਹੀ ਕੀ ਹੈ? ਪਰ ਇੱਥੋਂ ਤੱਕ ਜੋ ਲੋਕ ਕਰਨ ਜੌਹਰ ਤੋਂ ਪ੍ਰੇਰਿਤ ਆਪਣੇ ਖੁਦ ਦੇ ਵਿਆਹ ਦੇ ਪ੍ਰੋਡਕਸ਼ਨ ਦੇ ਸਟਾਰ ਬਣਨ ਤੋਂ ਖੁਦ ਨੂੰ ਰੋਕ ਨਹੀਂ ਸਕਦੇ, ਉਨ੍ਹਾਂ ਲਈ ਵੀ ਬੱਚੇ ਅਜੇ ਨਹੀਂ ਹਨ-ਅਜੇ ਨਹੀਂ ਅਤੇ ਸ਼ਾਇਦ ਕਦੇ ਨਹੀਂ।
ਅਜਿਹਾ ਕਿਉਂ ਹੋ ਰਿਹਾ ਹੈ, ਇਸ ਬਾਰੇ ਕਈ ਤਰ੍ਹਾਂ ਦੇ ਸਿਧਾਂਤ ਹਨ। ‘ਲੜਕੀਆਂ ਕਰੀਅਰ ’ਤੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੁੰਦੀਆਂ ਹਨ’ ਤੋਂ ਲੈ ਕੇ ‘ਨੌਜਵਾਨ ਵੱਡੇ ਹੋ ਕੇ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ’ ਤੱਕ। ਪਰ ਜਨਿ੍ਹਾਂ ਹਿੰਮਤੀ ਮਾਤਾ-ਪਿਤਾ ਦੇ ਬੱਚੇ ਹਨ, ਉਨ੍ਹਾਂ ਨੂੰ ਦੇਖ ਕੇ ਮੈਂ ਇਕ ਅਲੱਗ ਸਿੱਟੇ ’ਤੇ ਪਹੁੰਚੀ ਹਾਂ। ਸਮੱਿਸਆ ਸ਼ਾਇਦ ਉਹੀ ਹੈ ਜਿਸ ਨੂੰ ਮੈਂ ‘ਪ੍ਰਫੈਕਟ ਪੇਰੈਂਟ ਸਿੰਡਰੋਮ’ ਕਹਿੰਦੀ ਹਾਂ।
ਜੀਵਨ ’ਚ ਉੱਚ ਉਪਲਬਧੀ ਹਾਸਲ ਕਰਨ ਵਾਲੇ ਅੱਜ ਦੇ ਨੌਜਵਾਨ ਜੋੜੇ ਨਾ ਸਿਰਫ ਦਫਤਰ ’ਚ ਸਗੋਂ ਪਾਲਣ-ਪੋਸ਼ਣ ਦੇ ਖੇਤਰ ’ਚ ਵੀ ਸਰਵਉੱਚ ਸਥਾਨ ਹਾਸਲ ਕਰਨ ਦਾ ਯਤਨ ਕਰਦੇ ਹਨ।
ਮੈਂ ਅਜਿਹੇ ਮਾਤਾ-ਪਿਤਾ ਦੇਖੇ ਹਨ, ਜੋ ਮਹਿਮਾਨਾਂ ਨੂੰ ਕਹਿੰਦੇ ਹਨ ਕਿ ‘ਘੰਟੀ ਨਾ ਵਜਾਓ’, ਕਿਉਂਕਿ ਇਸ ਨਾਲ ਬੱਚੇ ਨੂੰ ਪ੍ਰੇਸ਼ਾਨੀ ਹੋਵੇਗੀ। ਅਜਿਹੇ ਮਾਤਾ-ਪਿਤਾ ਵੀ ਹਨ ਜੋ ਇਹ ਯਕੀਨੀ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਕਦੇ ਵੀ ਇਕੱਲਾ ਨਾ ਰਹੇ, ਇਕ ਮਿੰਟ ਲਈ ਵੀ ਨਹੀਂ ਅਤੇ ਅਜਿਹੇ ਵੀ ਹਨ ਜੋ ਚਮਚਾ ਲੈ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਦੌੜਦੇ ਰਹਿੰਦੇ ਹਨ ਅਤੇ ਕਹਿੰਦੇ ਹਨ ‘ਬਸ ਇਕ ਹੋਰ ਬੁਰਕੀ’! ਸੁਭਾਵਕਿ ਤੌਰ ’ਤੇ ਇੰਸਟਾਗ੍ਰਾਮ ’ਤੇ ਦਿਸਣ ਵਾਲੀਆਂ ਮਨਮੋਹਕ ਤਸਵੀਰਾਂ ਦੇ ਬਾਵਜੂਦ ਪਾਲਣ-ਪੋਸ਼ਣ ਕਰਨਾ ਬੇਹੱਦ ਥਕਾਅ ਦੇਣ ਵਾਲਾ ਕੰਮ ਹੈ।
‘ਕ੍ਰਕਿਟ ਟੀਮ’ ਪਾਲਣ ਵਾਲੀ ਸਾਡੀ ਦਾਦੀ-ਨਾਨੀ ਨੂੰ ਅਜਿਹੀ ਕੋਈ ਚਿੰਤਾ ਨਹੀਂ ਹੁੰਦੀ ਸੀ। ਉਨ੍ਹਾਂ ਕੋਲ ਚਾਚਾ-ਭੂਆ, ਭੈਣਾਂ-ਭਰਾਵਾਂ ਦਾ ਇਕ ਪੂਰਾ ਸਮੂਹ ਹੁੰਦਾ ਸੀ, ਜੋ ਮਿਲ ਕੇ ਬੱਚੇ ਦੀ ਪਾਲਣਾ ਕਰਦੇ ਸਨ। ਇਸ ਦਾ ਮੂਲ ਅਰਥ ਸੀ-ਬੱਚੇ ਨੂੰ ਖਾਣਾ ਖੁਆਉਣਾ ਅਤੇ ਕੱਪੜੇ ਪਹਨਿਾਉਣਾ। ਨਾਲ ਹੀ ਇਹ ਵੀ ਯਕੀਨੀ ਕਰਨਾ ਕਿ ਕਿਤੇ ਉਹ ਨੇੜੇ-ਤੇੜੇ ਪਈਆਂ ਚਮਕਦਾਰ ਧਾਤੂ ਦੀਆਂ ਵਸਤਾਂ ਨੂੰ ਨਗਿਲ ਕੇ ਖੁਦ ਨੂੰ ਨੁਕਸਾਨ ਨਾ ਪਹੁੰਚਾ ਲਵੇ।
ਹੁਣ ਸਾਰਾ ਦਬਾਅ ਮਾਤਾ-ਪਿਤਾ ’ਤੇ ਹੈ। ਵਿਸ਼ੇਸ਼ ਤੌਰ ’ਤੇ ਮਾਂ ’ਤੇ। ਜੇਕਰ ਉਹ ਕੰਮ ਕਰਦੀ ਹੈ, ਤਾਂ ਇਸ ਦਾ ਮਤਲਬ ਹੈ ਆਫਿਸ ਦੀ ਰਾਜਨੀਤੀ ਦੇ ਨਾਲ-ਨਾਲ ਘਰ ’ਚ ਨੌਕਰਾਣੀ, ਸਹਾਇਕ ਨੌਕਰਾਣੀ, ਰਸੋਈਏ, ਆਇਆ, ਡਰਾਈਵਰ, ਧੋਬੀ ਆਦਿ ਦਾ ਵੀ ਧਿਆਨ ਰੱਖਣਾ ਅਤੇ ਇੰਨੀ ਸਾਰੀ ਮਦਦ ਦੇ ਬਾਵਜੂਦ ਅਤੇ ਸਿਰਫ ਇਕ ਬੱਚੇ ਦੇ ਨਾਲ ਵੀ, ਉਹ ਆਪਣੀ ਮਾਂ ਤੋਂ 10 ਗੁਣਾ ਜ਼ਿਆਦਾ ਤਣਾਅ ’ਚ ਰਹਿੰਦੀ ਹੈ, ਜੋ ਦਨਿ ’ਚ ਖਾਣਾ ਖੁਦ ਬਣਾਉਂਦੀ ਸੀ।
ਤਾਂ ਤੁਸੀਂ ਪੁੱਛ ਸਕਦੇ ਹੋ ਕਿ ਇਸ ਦਾ ਹੱਲ ਕੀ ਹੈ? ਘੱਟ ਉਮਰ ’ਚ (20 ਦੇ ਦਹਾਕੇ ਦੇ ਅੰਤ ’ਚ) ਬੱਚੇ ਪੈਦਾ ਕਰਨਾ-ਹਾਂ, ਕੁਝ ਸਮੇਂ ਲਈ ਇਹ ਥੋੜ੍ਹਾ ਅਸਤ-ਵਿਅਸਤ ਜ਼ਰੂਰ ਹੋਵੇਗਾ ਪਰ ਫਿਰ ਤੁਹਾਡੇ ਕੋਲ 40 ਅਤੇ ਉਸ ਦੇ ਬਾਅਦ ਦਾ ਪੂਰਾ ਜੀਵਨ ਆਨੰਦ ਲੈਣ ਲਈ ਹੋਵੇਗਾ ਜਾਂ ਫਿਰ ਦੇਰ ਨਾਲ (30 ਦੇ ਦਹਾਕੇ ਦੇ ਮੱਧ ’ਚ ਅਤੇ ਉਸ ਤੋਂ ਬਾਅਦ) ਬੱਚੇ ਪੈਦਾ ਕਰਨਾ-ਤੁਹਾਡੇ ਕੋਲ ਜ਼ਿਆਦਾ ਸੋਮੇ ਹੋਣਗੇ ਅਤੇ (ਉਮੀਦ ਹੈ) ਤੁਸੀਂ ਜ਼ਿਆਦਾ ਪਰਿਪੱਕ ਵੀ ਹੋਵੋਗੇ। ਹਾਲਾਂਕਿ ਤੁਹਾਨੂੰ 50 ਦੀ ਉਮਰ ’ਚ ਹੀ ਸਕੂਲ ਦੀ ਪੇਰੈਂਟ-ਟੀਚਰ ਐਸੋਸੀਏਸ਼ਨ (ਪੀ. ਟੀ. ਏ.) ’ਚ ਹਿੱਸਾ ਲੈਣਾ ਪਵੇਗਾ।
ਉਮਰ ਭਾਵੇਂ ਜੋ ਵੀ ਹੋਵੇ, ਬੱਚੇ ਦੀ ਪਾਲਣਾ ਕਰਨਾ ਅੱਜ ਦੇ ਸਮੇਂ ’ਚ ਪਹਿਲਾਂ ਨਾਲੋਂ ਕਿਤੇ ਵੱਧ ਮੁਸ਼ਕਿਲ ਹੋ ਗਿਆ ਹੈ। ਬੱਚਿਆਂ ਦੇ ਪਾਲਣ-ਪੋਸ਼ਣ ਲਈ ਜਿਸ ਤਰ੍ਹਾਂ ਦੇ ਸਮਾਜਕਿ ਸਹਿਯੋਗ ਦੀ ਲੋੜ ਹੁੰਦੀ ਹੈ, ਉਹ ਹੁਣ ਸਾਡੇ ਕੋਲ ਨਹੀਂ ਹੈ ਅਤੇ ਨਾ ਹੀ ਕੋਈ ਬਦਲਵੀਂ ਸਹਾਇਤਾ ਪ੍ਰਣਾਲੀ ਹੈ। ਸਾਡੇ ’ਚ ਕਿੰਨੇ ਲੋਕਾਂ ਕੋਲ ਅਜਿਹੇ ਗੁਆਂਢੀ ਹਨ, ਜੋ ਪਰਵਿਾਰ ਵਰਗੇ ਹਨ ਅਤੇ ਜਨਿ੍ਹਾਂ ’ਤੇ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਲੋੜ ਪੈਣ ’ਤੇ ਸਾਡਾ ਬੱਚਾ ਉਨ੍ਹਾਂ ਨਾਲ ਇਕ-ਦੋ ਘੰਟੇ ਬਿਤਾ ਸਕਦਾ ਹੈ। ਸ਼ਾਇਦ ਅਜਿਹੇ ਲੋਕ ਮੌਜੂਦ ਹੋਣ ਪਰ ਸਾਨੂੰ ਉਨ੍ਹਾਂ ਨੂੰ ਜਾਣਨ ਦਾ ਸਮਾਂ ਹੀ ਨਹੀਂ ਮਿਲਿਆ।
ਅਤੇ ਫਿਰ ਕੁਝ ਆਈ. ਆਈ. ਐੱਮ. ਤੋਂ ਪੜ੍ਹੇ-ਲਿਖੇ ਜੋੜੇ ਵੀ ਹੁੰਦੇ ਹਨ, ਜੋ ਪੂਰੀ ਗੰਭੀਰਤਾ ਨਾਲ ਕਹਿੰਦੇ ਹਨ, ‘ਅਸੀਂ ਬੱਚੇ ਦਾ ਖਰਚ ਨਹੀਂ ਚੁੱਕ ਸਕਦੇ।’ ਉਨ੍ਹਾਂ ਦਾ ਅਸਲੀ ਮਤਲਬ ਹੁੰਦਾ ਹੈ-ਅਸੀਂ ਆਪਣੇ ਬੱਚੇ ਨੂੰ ਸ਼ਹਿਰ ਦੇ ਸਭ ਤੋਂ ਮਹਿੰਗੇ ਸਕੂਲ ’ਚ ਅਤੇ ਬਾਅਦ ’ਚ ਕਿਸੇ ਬੇਹੱਦ ਮਹਿੰਗੀ ਆਈ. ਵੀ. ਲੀਗ ਯੂਨੀਵਰਸਿਟੀ ’ਚ ਨਹੀਂ ਭੇਜ ਸਕਾਂਗੇ (ਜੋ ਕਿ ਜਨਮ ਸਿੱਧ ਅਧਕਿਾਰ ਹੈ!)। ਭਰਾ ਜੀ, ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ-ਉਨ੍ਹਾਂ ਨੂੰ ਬਸ ਪਿਆਰ ਚਾਹੀਦਾ ਹੈ ਅਤੇ ਹਾਂ ਥੋੜ੍ਹਾ ਸੰਘਰਸ਼ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਸਗੋਂ ਸ਼ਾਇਦ ਇਹੀ ਉਨ੍ਹਾਂ ਲਈ ਜ਼ਰੂਰੀ ਹੋਵੇ ਤਾਂ ਕਿ ਉਹ ਕੂਲ, ਆਤਮਵਿਸ਼ਵਾਸੀ, ਸੰਤੁਸ਼ਟ, ਜਾਗਰੂਕ ਅਤੇ ਸਮਾਜ ਲਈ ਉਪਯੋਗੀ ਨਾਗਰਕਿ ਬਣ ਸਕਣ।
–ਰਸ਼ਮੀ ਬੰਸਲ
(ਧੰਨਵਾਦ ‘ਟੀ. ਓ. ਆਈ.’)
ਕਾਂਗਰਸ ਨੇ ਸ਼ਸ਼ੀ ਥਰੂਰ ਨੂੰ ਦੋਰਾਹੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ
NEXT STORY