ਅੰਮ੍ਰਿਤਸਰ- ਅੰਮ੍ਰਿਤਸਰ ਦੀ ਸੁਲਤਾਨਵਿੰਡ ਰੋਡ 'ਤੇ ਚਾਰ ਅਣਪਛਾਤੇ ਨੌਜਵਾਨਾਂ ਨੇ ਇਕ ਸੁਨਾਰ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਲੁਟੇਰੇ ਦੁਕਾਨ ਤੋਂ 10 ਲੱਖ ਦਾ ਸਮਾਨ ਲੈ ਕੇ ਚੱਲਦੇ ਬਣੇ, ਜਿਸ 'ਚ ਕਿ ਇਕ ਲੱਖ ਰੁਪਏ ਨਕਦ ਅਤੇ 9 ਲੱਖ ਦੇ ਕਰੀਬ ਸੋਨਾ ਸੀ ਪਰ ਇਨ੍ਹਾਂ ਸ਼ਾਤਿਰ ਚੋਰਾਂ ਦੀ ਇਹ ਕਰਤੂਤ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ। ਇਸ ਵੀਡੀਓ 'ਚ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਲੁਟੇਰੇ ਆਪਣਾ ਮੂੰਹ ਢਕ ਕੇ ਆਏ ਅਤੇ ਜਦੋਂ ਦੁਕਾਨਦਾਰ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਕਈ ਵਾਰ ਦੁਕਾਨਦਾਰ ਨੂੰ ਮਾਰਨ ਦੀ ਧਮਕੀ ਦਿੱਤੀ। ਇਸ ਮਾਮਲੇ 'ਚ ਹੁਣ ਪੀੜਤ ਦੁਕਾਨਦਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
ਇਸ ਮਾਮਲੇ 'ਚ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਦੁਕਾਨਦਾਰ ਨੇ ਇਕ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਲੁੱਟ ਨੂੰ ਕਿਸੇ ਆਪਣੇ ਨੇ ਅੰਜਾਮ ਦਿੱਤਾ ਹੈ ਅਤੇ ਇਸ ਸੀ. ਸੀ. ਟੀ. ਵੀ ਫੁਟੇਜ ਤੋਂ ਇਕ ਗੱਲ ਤਾਂ ਸਾਫ ਹੈ ਕਿ ਅੰਮ੍ਰਿਤਸਰ 'ਚ ਲੁਟੇਰਿਆਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ।
ਸੁਖਬੀਰ ਘਟਾਉਣਗੇ ਡੀਜ਼ਲ ਤੋਂ ਵੈਟ : ਕੈਬਨਿਟ (ਵੀਡੀਓ)
NEXT STORY