ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਕੀਤੀ ਗਈ ਬੈਠਕ ਵਿਚ ਵੈਟ ਦੇ ਮਾਮਲਿਆਂ ਦੇ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਡਿਪਟੀ ਸੀ.ਐਮ. ਹੀ ਡੀਜ਼ਲ ਅਤੇ ਹੋਰ ਮਾਮਲਿਆਂ 'ਚ ਵੈਟ ਦੀ ਕਮੀ ਨੂੰ ਲੈ ਕੇ ਕੋਈ ਫੈਸਲਾ ਲੈਣਗੇ। ਇਹ ਜਾਣਕਾਰੀ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਦਿੱਤੀ।
ਬੈਠਕ ਦੌਰਾਨ ਗਰੀਬ ਤਬਕੇ ਲਈ ਇਕ ਲੱਖ ਘਰ ਬਣਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਹੈਵੀ ਮਸ਼ੀਨਰੀ 'ਤੇ ਵੀ ਵੈਟ ਘਟ ਜਾਵੇਗਾ। ਇਸ ਬਾਰੇ ਮਦਨ ਮੋਹਨ ਮਿੱਤਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵੈਟ ਘਟਾਉਣ ਦਾ ਅਧਿਕਾਰ ਹੁਣ ਡਿਪਟੀ ਸੀ.ਐਮ. ਨੂੰ ਦੇ ਦਿੱਤਾ ਗਿਆ ਹੈ, ਇਸ ਬਾਰੇ ਹੁਣ ਉਹ ਹੀ ਫੈਸਲਾ ਲੈਣਗੇ।
ਕੌਣ ਹੈ ਸਿੱਧੂ : ਸੁਖਬੀਰ (ਵੀਡੀਓ)
NEXT STORY