ਜਲੰਧਰ- ਅੰਗਰੇਜ਼ੀ ਅਖਬਾਰ ਹਿੰਦੂਸਤਾਨ ਟਾਈਮ ਅਤੇ ਟ੍ਰਿਬਿਊਨ ਨੇ ਪੰਜਾਬ ਦੀ ਸਿਆਸਤ 'ਚ ਧਮਾਕਾ ਕਰ ਦਿੱਤਾ ਹੈ। ਇਨ੍ਹਾਂ ਦੋਹਾਂ ਅਖਬਾਰਾਂ ਨੇ ਬੁੱਧਵਾਰ ਦੇ ਆਪਣੇ ਪੰਜਾਬ ਅਡੀਸ਼ਨ 'ਚ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਤਸਕਰੀ ਅਤੇ ਹਵਾਲਾ ਰੈਕੇਟ ਦੇ ਮਾਮਲੇ 'ਚ ਪੁੱਛਗਿੱਛ ਕੀਤੇ ਜਾਣ ਦੀ ਤਿਆਰੀ ਦੀ ਖਬਰ ਛਾਪੀ ਹੈ। ਇਸ ਖਬਰ 'ਚ ਲਿਖਿਆ ਗਿਆ ਹੈ ਕਿ ਈ. ਡੀ. ਨੇ ਮਜੀਠੀਆ ਪਾਸੋਂ ਪੁੱਛੇ ਜਾਣ ਵਾਲੇ 50 ਸਵਾਲਾਂ ਦੀ ਲਿਸਟ ਵੀ ਤਿਆਰ ਕਰ ਲਈ ਹੈ। ਇਹ ਦੋਵੇਂ ਅਖਬਾਰਾਂ ਪਿਛਲੇ ਤਿੰਨ ਦਿਨ ਤੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਛਾਪ ਰਹੀਆਂ ਹਨ। ਖਬਰਾਂ 'ਚ ਲਿਖਿਆ ਗਿਆ ਹੈ ਕਿ ਇਹ ਪੂਰਾ ਮਾਮਲਾ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਹੋਣ ਦੇ ਚਲਦਿਆਂ ਈ. ਡੀ. ਇਸ ਮਾਮਲੇ 'ਚ ਦਿੱਲੀ ਸਥਿਤ ਆਪਣੇ ਦਫਤਰ ਵਲੋਂ ਪੁੱਛਗਿੱਛ ਲਈ ਮਨਜ਼ੂਰੀ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਦਿੱਲੀ ਦਫਤਰ ਤੋਂ ਹਰੀ ਝੰਡੀ ਮਿਲਦਿਆਂ ਹੀ ਮਜੀਠੀਆ ਨੂੰ ਤਲਬ ਕੀਤਾ ਜਾ ਸਕਦਾ ਹੈ। ਹਾਲਾਂਕਿ ਈ. ਡੀ. ਦੇ ਅਫਸਰ ਇਹ ਵੀ ਕਹਿ ਰਹੇ ਹਨ ਕਿ ਕਿਸੇ ਨੂੰ ਪੁੱਛਗਿੱਛ ਲਈ ਤਲਬ ਕੀਤੇ ਜਾਣ ਦਾ ਮਤਲਬ ਉਸ ਦਾ ਕਿਸੇ ਮਾਮਲੇ 'ਚ ਦੋਸ਼ੀ ਹੋਣਾ ਨਹੀਂ ਹੈ। ਇਨ੍ਹਾਂ ਅਖਬਾਰਾਂ 'ਚ ਖਬਰਾਂ ਛੱਪਣ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਪੂਰਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਦੌਰਾਨ ਇਕ ਹਿੰਦੀ ਅਖਬਾਰ 'ਆਜ ਤੱਕ' ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਦਿੱਲੀ ਦਾ ਹਵਾਲਾ ਕਾਰੋਬਾਰੀ ਗੌਰਵ ਗੁਪਤਾ ਇੱਥੇ ਕੰਪਨੀ ਚਲਾ ਰਿਹਾ ਸੀ। ਗੌਰਵ ਗੁਪਤਾ ਦੇ ਤਾਰ ਪੰਜਾਬ ਤੋਂ ਲੈ ਕੇ ਹਾਂਗਕਾਂਗ ਅਤੇ ਆਸਟ੍ਰੇਲੀਆ 'ਚ ਬੈਠੇ ਅਪ੍ਰਵਾਸੀ ਭਾਰਤੀਆਂ ਨਾਲ ਜੁੜੇ ਸਨ, ਜੋ ਦੁਨੀਆ ਦੇ ਕੁਝ ਵੱਡੇ ਡਰੱਗ ਸਿੰਡੀਕੇਟਸ ਦੇ ਮੋਹਰੀ ਸਨ। ਈ. ਡੀ. ਮੁਤਾਬਕ ਸਤੰਬਰ 2013 ਤੋਂ ਸਤੰਬਰ 2014 ਤੱਕ ਗੌਰਵ ਗੁਪਤਾ ਨੇ 365 ਕਰੋੜ ਰੁਪਏ ਦਾ ਕਾਲਾ ਧਾਨ ਹਵਾਲੇ ਰਾਹੀਂ ਇਟੈਲੀਅਨ ਡਰੱਗ ਮਾਫੀਆ ਪੇਸਕੁਲ ਬਾਰਬੋਰ ਨੂੰ ਮੁਹੱਈਆ ਕਰਾਇਆ ਸੀ। ਡਰੱਗ ਮਾਫੀਆ ਬਾਰਬਾਰੋ ਨੇ ਕੋਲੰਬੀਆ ਦੇ ਇਕ ਗਿਰੋਤ ਨਾਲ 150 ਕਿਲੋ ਕੋਕੇਨ ਦੀ ਸਮਝੌਤਾ ਕੀਤਾ ਸੀ। ਇਹ ਸਮਝੌਤਾ 1500 ਕਰੋੜ ਰੁਪਏ ਦਾ ਸੀ, ਜਿਸ 'ਚ 365 ਕਰੋੜ ਰੁਪਏ ਦਾ ਹਵਾਲਾ ਗੁਪਤਾ ਦੇ ਜ਼ਰੀਏ ਹੋਇਆ ਸੀ।
ਮੋਟਰਸਾਈਕਲ ਸਵਾਰ ਝਪਟਮਾਰ ਮਹਿਲਾ ਦੀਆਂ ਬਾਲੀਆਂ ਲੈ ਉਡੇ
NEXT STORY