ਲੁਧਿਆਣਾ (ਸਲੂਜਾ)- ਬਾਜ਼ਾਰ ਤੋਂ ਬਿਜਲੀ ਦੀ ਤਾਰ ਖਰੀਦ ਕੇ ਆਪਣੇ ਘਰ ਪੈਦਲ ਵਾਪਸ ਆ ਰਹੀ ਇਕ ਮਹਿਲਾ ਨੂੰ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਬਾਲੀਆਂ ਝਪਟ ਲਈਆਂ ਤੇ ਫਰਾਰ ਹੋ ਗਏ। ਪੀੜਤ ਮਹਿਲਾ ਦਾ ਨਾਂ ਗੁਰਮਿੰਦਰ ਕੌਰ ਦੱਸਿਆ ਗਿਆ ਹੈ। ਜੋ ਕਿ ਰਘਬੀਰ ਪਾਰਕ ਹੈਬੋਵਾਲ ਦੀ ਰਹਿਣ ਵਾਲੀ ਹੈ। ਇਹ ਘਟਨਾ ਵੀ ਰਘਬੀਰ ਪਾਰਕ ਦੇ ਨੇੜੇ ਵਾਪਰੀ। ਡਵੀਜਨ ਚਾਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਮੋਟਰ ਸਾਈਕਲ ਸਵਾਰ ਝਪਟਮਾਰਾਂ ਵਿਚੋਂ ਇਕ ਨੇ ਹਰੇ ਰੰਗ ਦੀ ਜੈਕਟ ਪਾਈ ਸੀ। ਪੁਲਸ ਨੇ ਅਣਪਛਾਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਕੇਸ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਚੋਰਾਂ ਨੇ ਬਣਾਇਆ ਸੁਨਾਰ ਦੀ ਦੁਕਾਨ ਨੂੰ ਨਿਸ਼ਾਨਾ (ਵੀਡੀਓ)
NEXT STORY