ਚੰਡੀਗੜ੍ਹ- ਸਤਲੋਕ ਆਸ਼ਰਮ 'ਚ ਸੰਤ ਕਹਾਉਣ ਵਾਲੇ ਰਾਮਪਾਲ ਪਹਿਲਾਂ ਤਾਂ ਪੁਲਸ ਤੋਂ ਖੁਦ ਨੂੰ ਬਚਾਉਣ ਲਈ ਲੋਕਾਂ ਨੂੰ ਢਾਲ ਬਣਾਉਂਦੇ ਰਹੇ ਪਰ ਬੁੱਧਵਾਰ ਨੂੰ ਅਚਾਨਕ ਉਨ੍ਹਾਂ ਨੇ ਸਰੰਡਰ ਕਰਨ ਦੀ ਗੱਲ ਕਹੀ। ਉਨ੍ਹਾਂ ਦੀ ਅਦਾਲਤ 'ਚ ਪੇਸ਼ੀ ਵੀ ਕੀਤੀ ਗਈ ਜਿਸ ਤੋਂ ਬਾਅਦ ਸੰਤ ਰਾਮਪਾਲ ਪੰਚਕੂਲਾ ਸੈਕਟਰ-5 ਥਾਣੇ 'ਚ ਲੱਗਭਗ 2 ਘੰਟੇ ਜੇਲ 'ਚ ਗੁਜ਼ਾਰੇ। ਤੁਸੀਂ ਵੀ ਦੇਖ ਸਕਦੇ ਹੋ ਕਿ ਜੇਲ 'ਚ ਉਨ੍ਹਾਂ ਦਾ ਚਿਹਰਾ ਕਿੰਨਾ ਉਦਾਸ ਲੱਗ ਰਿਹਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਤਲੋਕ ਆਸ਼ਰਮ 'ਚ ਸੰਤ ਰਾਮਪਾਲ ਦਾ ਪੂਰਾ ਸਾਮਰਾਜ ਕਿਹੜੇ ਨੌ ਰਤਨਾਂ ਦੇ ਸਹਾਰੇ ਚੱਲਦਾ ਸੀ। ਇਨ੍ਹਾਂ ਨੌ ਰਤਨਾਂ ਨੇ ਰਾਮਪਾਲ ਤੇ ਪ੍ਰਸ਼ਾਸ਼ਨ ਵਿਚਾਲੇ ਚੱਲੇ ਸੰਘਰਸ਼ 'ਚ ਮੁੱਖ ਭੂਮਿਕਾ ਨਿਭਾਈ ਸੀ। ਪਹਿਲਾਂ ਰਤਨ ਹੈ ਬਲਜੀਤ। ਉਹ ਪੜਿਆ ਲਿਖਿਆ ਸੀ ਤੇ ਉਸ ਨੂੰ ਪ੍ਰੰਬਧਨ ਦਾ ਗਿਆਨ ਵੀ ਸੀ। ਉਸ ਦੀ ਬੇਟੀ ਰਾਮਪਾਲ ਦੀ ਖਾਸ ਸਾਧਕ ਸੀ ਜਿਹੜੀ ਕਿ ਸੈਂਟਰਲ ਜੇਲ 'ਚ ਹੈ। ਦੂਜਾ ਰਤਨ ਹੈ ਰਾਮਕੁਮਾਰ ਢਾਕਾ ਨਿਵਾਸੀ ਸੁਡਾਨਾ ਜ਼ਿਲਾ ਇੱਜਰ ਦਾ ਰਹਿਣ ਵਾਲਾ ਹੈ। ਇਹ ਇਕ ਰਿਟਾਇਡ ਅਧਿਆਪਕ ਹੈ। ਕੁਰੂਕਸ਼ੇਤਰ ਨਿਵਾਸੀ ਪੁਰਸ਼ੋਤਮ ਸੈਨੀ ਵੀ ਰਾਮਪਾਲ ਦੇ ਟਰਸਟ ਦਾ ਖਾਸ ਮੈਂਬਰ ਸੀ। ਰਾਮ ਅਵਤਾਰ ਧੀਰਣਵਾਸ ਪਿੰਡ ਦਾ ਰਹਿਣ ਵਾਲਾ ਹੈ। ਇਹ ਰਾਮਪਾਲ ਦਾ ਲੀਗਲ ਐਕਸਪਰਟ ਸੀ। ਇਸ ਦੀ ਪਤਨੀ ਵੀ ਇਕ ਪ੍ਰੋਫੈਸਰ ਹੈ ਜਿਸ ਨੇ ਰਾਮਪਾਲ ਦੇ ਆਸ਼ਰਮ ਦੇ ਸਾਹਮਣੇ ਔਰਤਾਂ ਦੀ ਭੀੜ ਇੱਕਠੀ ਕਰਨ 'ਚ ਮੁੱਖ ਭੂਮਿਕਾ ਨਿਭਾਈ ਸੀ। ਰਵਿੰਦਰ ਢਾਕਾ ਸਤਲੋਕ ਆਸ਼ਰਮ ਦਾ ਇਕ ਤਰ੍ਹਾਂ ਨਾਲ ਖੁਫੀਆ ਤੰਤਰ ਨੂੰ ਸੰਭਾਲਣ ਵਾਲਾ ਸਰਗਨਾ ਦੱਸਿਆ ਗਿਆ ਹੈ। ਇਸ ਨੇ ਹੀ ਦੇਸ਼ ਭਰ ਤੋਂ ਰਾਮਪਾਲ ਦੀ ਸੁਰੱਖਿਆ ਲਈ ਕਮਾਂਡੋ ਦੀ ਭੀੜ ਬੁਲਾਉਣ ਦਾ ਕੰਮ ਕੀਤਾ। ਸਿਧਾਰਥ ਬਿਸ਼ਨੋਈ ਸਿਕਓਰਟੀ ਲਈ ਭਰਤੀ ਹੋਏ ਨੌਜਵਾਨਾਂ ਨੂੰ ਹਥਿਆਰਾਂ ਦਾ ਪਰਿਖਣ ਦੇਣਾ ਤੇ ਸੁਰੱਖਿਆ ਟੀਮਾਂ ਦੀ ਨਿਗਰਾਨੀ ਰੱਖਣ ਦਾ ਕੰਮ ਕਰਦਾ ਸੀ। ਰਾਜਕਪੂਰ ਨੇ ਰਾਮਪਾਲ ਦੇ ਵਿਚਾਲੇ ਦੀ ਕੜੀ ਕਿਹਾ ਜਾਂਦਾ ਸੀ। ਸਤਸੰਗ 'ਚ ਬੋਲੇ ਜਾਣ ਵਾਲੇ ਆਡੀਓ ਮਟੀਰਿਅਲ ਦੀ ਸਮੱਗਰੀ ਇੱਕਠਾ ਕਰਨਾ ਇਸ ਦੀ ਜ਼ਿੰਮੇਵਾਰੀ ਸੀ। ਧਰਮਿੰਦਰ ਨੂੰ ਟੌਪ ਟਿਨ ਦੀ ਗਿਣਤੀ 'ਚ ਸ਼ਾਮਲ ਕੀਤਾ ਜਾਂਦਾ ਹੈ। ਸੋਨੀਪਤ ਦੇ ਨਵਾਂ ਬਾਂਸ ਦੇ ਰਹਿਣ ਵਾਲੇ ਜਤਿੰਦਰ ਰਾਮਪਾਲ ਦੇ ਪੈਰੋਕਾਰਾਂ ਵੱਲੋਂ ਆਸ਼ਰਮ ਦੀ ਘੇਰਾਬੰਦੀ ਕਰਨ ਦਾ ਪੂਰਾ ਕੰਟਰੋਲ ਰੱਖਦੇ ਸਨ।
ਆਸ਼ੂਤੋਸ਼ ਮਹਾਰਾਜ ਮਾਮਲੇ 'ਚ ਇਕ ਹੋਰ ਅਰਜ਼ੀ ਆਈ ਹਾਈਕੋਰਟ 'ਚ
NEXT STORY