ਸਿਡਨੀ— ਬੱਲੇਬਾਜ਼ੀ ਦੌਰਾਨ ਸਿਰ 'ਤੇ ਗੇਂਦ ਲੱਗਣ ਕਾਰਨ ਕੋਮਾ ਵਿਚ ਗਏ ਆਸਟ੍ਰਏਲੀਆਈ ਖਿਡਾਰੀ ਫਿਲੀਪ ਹਿਊਜੇਸ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿਚ ਹਾਰ ਗਿਆ ਅਤੇ 25 ਸਾਲਾਂ ਦੀ ਛੋਟੀ ਉਮਰ ਵਿਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ। ਹਿਊਜੇਸ ਸ਼ੇਫੀਲਡ ਸ਼ੀਲਡ ਮੈਚ ਦੌਰਾਨ ਦੱਖਣੀ ਆਸਟ੍ਰੇਲੀਆ ਟੀਮ ਲਈ ਖੇਡ ਰਹੇ ਸਨ।
ਭਾਰਤ ਖਿਲਾਫ ਲੜੀ ਲਈ ਆਸਟ੍ਰੇਲੀਆ ਦੀ ਟੈਸਟ ਟੀਮ 'ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ 'ਚ ਲੱਗਾ ਹਿਊਜੇਸ, ਜਦੋਂ 63 ਦੌੜਾਂ 'ਤੇ ਖੇਡ ਰਿਹਾ ਸੀ ਤਾਂ ਸਿਡਨੀ ਕ੍ਰਿਕਟ ਗ੍ਰਾਊਂਡ 'ਚ ਨਿਊ ਸਾਊਥ ਵੇਲਸ ਦੇ ਤੇਜ਼ ਗੇਂਦਬਾਜ਼ ਸੀਨ ਅਬੌਟ ਦਾ ਇਕ ਬਾਊਂਸਰ ਉਸ ਦੇ ਸਿਰ 'ਤੇ ਲੱਗਾ, ਜਿਸ ਨਾਲ ਖੱਬੇ ਹੱਥ ਦਾ ਬੱਲੇਬਾਜ਼ ਜ਼ਮੀਨ 'ਤੇ ਡਿੱਗ ਗਿਆ। ਖਿਡਾਰੀਆਂ ਨੇ ਮਦਦ ਲਈ ਅਵਾਜ਼ਾਂ ਮਾਰੀਆਂ ਅਤੇ ਸਿਡਨੀ ਕ੍ਰਿਕਟ ਗ੍ਰਾਊਂਡ 'ਚ ਅਲਾਰਮ ਵੱਜ ਗਿਆ। ਮੈਡੀਕਲ ਸਟਾਫ ਗ੍ਰਾਊਂਡ 'ਚ ਭੱਜਾ ਆਇਆ ਅਤੇ ਉਨ੍ਹਾਂ ਨੇ ਮੂੰਹ 'ਚ ਮੂੰਹ ਪਾ ਕੇ ਹਿਊਜੇਸ ਦੇ ਸਾਹ ਚੱਲਦੇ ਰੱਖੇ ਅਤੇ ਸਟ੍ਰੈਚਰ 'ਤੇ ਪਾ ਕੇ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲੈ ਗਏ।
ਇਸ ਖਬਰ ਨਾਲ ਕ੍ਰਿਕਟ ਜਗਤ ਵਿਚ ਹੜਕੰਪ ਮਚ ਗਿਆ। ਹਰ ਉਸ ਵਿਅਕਤੀ ਨੇ ਫਿਲੀਪ ਲਈ ਦੁਆਵਾਂ ਮੰਗੀਆਂ ਜੋ ਕ੍ਰਿਕਟ ਬਾਰੇ ਥੋੜ੍ਹਾ ਬਹੁਤ ਵੀ ਜਾਣਦਾ ਸੀ ਪਰ ਅੱਜ ਸਾਰਿਆਂ ਦੀਆਂ ਦੁਆਵਾਂ ਫੇਲ੍ਹ ਹੋ ਗਈਆਂ ਤੇ ਛੋਟੀ ਉਮਰ ਵਿਚ ਹੀ ਫਿਲੀਪ ਨਾ ਸਿਰਫ ਕ੍ਰਿਕਟ ਜਗਤ ਸਗੋਂ ਦੁਨੀਆ ਨੂੰ ਹੀ ਅਲਵਿਦਾ ਕਹਿ ਗਿਆ।
ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਗੇਂਦਬਾਜ਼ ਦੀ ਗੇਂਦ ਮੌਤ ਬਣ ਕੇ ਕਿਸੇ ਕ੍ਰਿਕਟਰ ਦੇ ਵੱਜੀ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਬਾਊਂਸਰ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ। ਫਿਲੀਪ ਹਿਊਜੇਸ ਦੀ ਮੌਤ ਨੇ ਕ੍ਰਿਕਟ ਜਗਤ ਅੱਗੇ ਕਈ ਹੋਰ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ।
ਅਗਲੇ ਹਫਤੇ ਲਾਹੌਰ 'ਚ ਸਈਦ ਦੀ ਰੈਲੀ, ਨਵਾਜ਼ ਨੂੰ ਵੀ ਦਿੱਤਾ ਸੱਦਾ!
NEXT STORY