ਬੀਜਿੰਗ- ਚੀਨੀ ਫੌਜ ਨੇ ਕੋਲੰਬੋ ਬੰਦਰਗਾਹ 'ਤੇ ਆਪਣੀ ਪਨਡੁੱਬੀ ਲਗਾਉਣ ਨੂੰ ਆਮ ਗਤੀਵਿਧੀਆਂ ਦੱਸਿਆ ਅਤੇ ਵੀਰਵਾਰ ਨੂੰ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਨਿਰਾਧਾਰ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਕਿ ਉਹ ਸ਼੍ਰੀਲੰਕਾ, ਪਾਕਿਸਤਾਨ, ਮਿਆਂਮਾਰ ਅਤੇ ਪੱਛਮੀ ਅਤੇ ਦੱਖਣੀ ਹਿੰਦ ਮਹਾਸਾਗਰ 'ਚ ਕਈ ਹੋਰ ਥਾਵਾਂ 'ਤੇ 18 ਫੌਜੀ ਅੱਡੇ ਸਥਾਪਿਤ ਕਰ ਰਿਹਾ ਹੈ। ਜਨਰਲ ਯਾਨਸ਼ੇਂਗ ਨੇ ਇਥੇ ਇਕ ਮੀਡੀਆ ਬ੍ਰੀਫਿੰਗ 'ਚ ਦੱਸਿਆ ਕਿ ਇਹ ਖਬਰ ਸਹੀ ਨਹੀਂ ਹੈ। ਉਨ੍ਹਾਂ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਕਿਹਾ। ਦਰ ਅਸਲ ਉਨ੍ਹਾਂ ਦੇ ਇਕ ਨਾਂਬੀਅਨ ਅਖਬਾਰ 'ਚ 11 ਨਵੰਬਰ ਨੂੰ ਛਪੀ ਉਸ ਖਬਰ ਦੇ ਬਾਰੇ 'ਚ ਪੁੱਛਿਆ ਗਿਆ ਸੀ ਕਿ ਜਿਸ 'ਚ ਇਕ ਚੀਨੀ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਗਿਆ ਸੀ ਕਿ ਸ਼੍ਰੀਲੰਕਾ ਸਣੇ ਕਈ ਥਾਵਾਂ 'ਤੇ ਚੀਨ 18 ਫੌਜੀ ਅੱਡੇ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਨਰਲ ਨੇ ਕਿਹਾ ਕਿ ਚਾਈਨਾ ਪੀਪਲਜ਼ ਲਿਬਰੇਸ਼ਨ ਨੇਵੀ ਦੀ ਪਨਡੁੱਬੀ ਅਦਨ ਦੀ ਖਾੜੀ 'ਚ ਸਮੁੰਦਰੀ ਲੁੱਟ ਰੋਕੂ ਇਕ ਬਚਾਅ ਮਿਸ਼ਨ ਦੌਰਾਨ ਦੋ ਵਾਰ ਕੋਲੰਬੋ ਬੰਦਰਗਾਹ 'ਤੇ ਪਹੁੰਚੀ। ਚੀਨੀ ਪਨਡੁੱਬੀ ਦੇ ਸ਼੍ਰੀਲੰਕਾਈ ਬੰਦਰਗਾਹ 'ਤੇ ਲੱਗਣ ਨਾਲ ਭਾਰਤ 'ਚ ਚਿੰਤਾ ਪੈਦਾ ਹੋ ਗਈ ਕਿਉਂਕਿ ਕੋਲੰਬੋ ਬੰਦਰਗਾਹ ਦੀ ਜੀਣੋਧਾਰ ਚੀਨ ਤੋਂ ਵੱਡੇ ਫੰਡ ਰਾਹੀਂ ਕੀਤਾ ਜਾ ਰਿਹਾ ਹੈ। ਭਾਰਤ ਨੇ ਇਸ ਮੁੱਦੇ ਨੂੰ ਕਥਿਤ ਤੌਰ 'ਤੇ ਸ਼੍ਰੀਲੰਕਾ ਸਾਹਮਣੇ ਚੁੱਕਿਆ।
ਨਿਸ਼ਾ ਬਿਸਵਾਲ ਨੇ ਨੇਪਾਲੀ ਫੌਜ ਮੁਖੀ ਨਾਲ ਕੀਤੀ ਮੁਲਾਕਾਤ
NEXT STORY